spot_img
Friday, April 26, 2024
spot_img
spot_imgspot_imgspot_imgspot_img
Homeਪੰਜਾਬਅੱਜ ਮਹਾਨ ਸੰਤ ਅਤੇ ਧਰਮ ਸੁਧਾਰਕ ਭਗਤ ਰਵਿਦਾਸ ਜਯੰਤੀ ਮਨਾਈ ਜਾ ਰਹੀ...

ਅੱਜ ਮਹਾਨ ਸੰਤ ਅਤੇ ਧਰਮ ਸੁਧਾਰਕ ਭਗਤ ਰਵਿਦਾਸ ਜਯੰਤੀ ਮਨਾਈ ਜਾ ਰਹੀ ਹੈ

Punjab Today News Ca:-

Chandigarh, February 5 (Punjab Today News Ca):- ਅੱਜ ਮਹਾਨ ਸੰਤ ਅਤੇ ਧਰਮ ਸੁਧਾਰਕ ਭਗਤ ਰਵਿਦਾਸ ਜਯੰਤੀ ਮਨਾਈ ਜਾ ਰਹੀ ਹੈ,ਭਗਤ ਰਵਿਦਾਸ ਸਾਡੀ ਧਰਤੀ ਦੇ ਮਹਾਨ ਸੰਤਾਂ ਵਿੱਚੋਂ ਇੱਕ ਹਨ,ਉਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਦਾ ਸਮਰਥਨ ਕੀਤਾ ਅਤੇ ਸਮਾਜ ਵਿੱਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਅਣਥੱਕ ਯਤਨ ਕੀਤੇ। ਭਗਤ ਰਵਿਦਾਸ ਦੀ ਪਾਵਨ ਬਾਣੀ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ, ਉਹਨਾਂ ਨੇ ਵਿਸ਼ਵ ਨੂੰ ਮਨੁੱਖਤਾ ਦਾ ਮਾਰਗ ਦਿਖਾਇਆ।

ਸਿਰੀਰਾਗੁ ॥
सिरीरागु ॥
Sree Raag:

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥
तोही मोही मोही तोही अंतरु कैसा ॥

You are me, and I am You-what is the difference between us?

ਕਨਕ ਕਟਿਕ ਜਲ ਤਰੰਗ ਜੈਸਾ ॥੧॥
कनक कटिक जल तरंग जैसा ॥१॥

We are like gold and the bracelet, or water and the waves. ||1||

ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥
जउ पै हम न पाप करंता अहे अनंता ॥

If I did not commit any sins, O Infinite Lord,

ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥੧॥ ਰਹਾਉ ॥
पतित पावन नामु कैसे हुंता ॥१॥ रहाउ ॥

How would You have acquired the name, ‘Redeemer of sinners’? ||1|| Pause ||

ਤੁਮ੍ਹ੍ਹ ਜੁ ਨਾਇਕ ਆਛਹੁ ਅੰਤਰਜਾਮੀ ॥
तुम्ह जु नाइक आछहु अंतरजामी ॥

You are my Master, the Inner-knower, Searcher of hearts.

ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥੨॥
प्रभ ते जनु जानीजै जन ते सुआमी ॥२॥

The servant is known by his God, and the Lord and Master is known by His servant. ||2||

ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥
सरीरु आराधै मो कउ बीचारु देहू ॥

Grant me the wisdom to worship and adore You with my body.

ਰਵਿਦਾਸ ਸਮ ਦਲ ਸਮਝਾਵੈ ਕੋਊ ॥੩॥
रविदास सम दल समझावै कोऊ ॥३॥

O Ravi Daas, one who understands that the Lord is equally in all, is very rare. ||3||

ਅਰਥ: (ਹੇ ਪਰਮਾਤਮਾ!) ਤੇਰੀ ਮੇਰੇ ਨਾਲੋਂ, ਮੇਰੀ ਤੇਰੇ ਨਾਲੋਂ (ਅਸਲ) ਵਿੱਥ ਕਿਹੋ ਜਿਹੀ ਹੈ? (ਉਹੋ ਜਿਹੀ ਹੀ ਹੈ) ਜਿਹੀ ਸੋਨੇ ਤੇ ਸੋਨੇ ਦੇ ਕੜਿਆਂ ਦੀ, ਜਾਂ, ਪਾਣੀ ਤੇ ਪਾਣੀ ਦੀਆਂ ਲਹਿਰਾਂ ਦੀ ਹੈ।1।

ਹੇ ਬੇਅੰਤ (ਪ੍ਰਭੂ) ਜੀ! ਜੇ ਅਸੀਂ ਜੀਵ ਪਾਪ ਨਾਹ ਕਰਦੇ ਤਾਂ ਤੇਰਾ ਨਾਮ (ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ) ‘ਪਤਿਤ-ਪਾਵਨ’ ਕਿਵੇਂ ਹੋ ਜਾਂਦਾ?।1। ਰਹਾਉ।

ਹੇ ਸਾਡੇ ਦਿਲਾਂ ਦੀ ਜਾਣਨਹਾਰ ਪ੍ਰਭੂ! ਤੂੰ ਜੋ ਸਾਡਾ ਮਾਲਕ ਹੈਂ (ਤਾਂ ਫਿਰ ਮਾਲਕਾਂ ਵਾਲਾ ਬਿਰਦ ਪਾਲ, ਆਪਣੇ ‘ਪਤਿਤ-ਪਾਵਨ’ ਨਾਮ ਦੀ ਲਾਜ ਰੱਖ) । ਮਾਲਕ ਨੂੰ ਵੇਖ ਕੇ ਇਹ ਪਛਾਣ ਲਈਦਾ ਹੈ ਕਿ ਇਸ ਦਾ ਸੇਵਕ ਕਿਹੋ ਜਿਹਾ ਹੈ ਤੇ ਸੇਵਕ ਤੋਂ ਮਾਲਕ ਦੀ ਪਰਖ ਹੋ ਜਾਂਦੀ ਹੈ।2।

(ਸੋ, ਹੇ ਪ੍ਰਭੂ!) ਮੈਨੂੰ ਇਹ ਸੂਝ ਬਖ਼ਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਤਦ ਤਾਈਂ ਮੈਂ ਤੇਰਾ ਸਿਮਰਨ ਕਰਾਂ। (ਇਹ ਭੀ ਮਿਹਰ ਕਰ ਕਿ) ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ (ਭੀ) ਦੇ ਦੇਵੇ ਕਿ ਤੂੰ ਸਰਬ-ਵਿਆਪਕ ਹੈਂ।3।

ਸ਼ਬਦ ਦਾ ਭਾਵ: ਅਸਲ ਵਿਚ ਪਰਮਾਤਮਾ ਤੇ ਜੀਵਾਂ ਵਿਚ ਕੋਈ ਭਿੰਨ-ਭੇਦ ਨਹੀਂ ਹੈ। ਉਹ ਆਪ ਹੀ ਸਭ ਥਾਈਂ ਵਿਆਪਕ ਹੈ ਜੀਵ ਉਸ ਨੂੰ ਭੁਲਾ ਕੇ ਪਾਪਾਂ ਵਿਚ ਪੈ ਕੇ ਉਸ ਤੋਂ ਵੱਖਰੇ ਪ੍ਰਤੀਤ ਹੁੰਦੇ ਹਨ। ਆਖ਼ਰ, ਉਹ ਆਪ ਹੀ ਕੋਈ ਸੰਤ ਜਨ ਮਿਲਾ ਕੇ ਭੁੱਲੇ ਜੀਵਾਂ ਨੂੰ ਆਪਣਾ ਅਸਲ ਸਰੂਪ ਵਿਖਾਲਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments