Beijing,(Punjab Today News Ca):- ਚੀਨੀ ਜਾਸੂਸੀ ਗੁਬਾਰਾ (Chinese Spy Balloon) ਅਮਰੀਕਾ ਵੱਲੋਂ ਮਿਜ਼ਾਈਲ ਨਾਲ ਜਾਸੂਸੀ ਗੁਬਾਰੇ ਨੂੰ ਡੇਗਣ ਤੋਂ ਇੱਕ ਦਿਨ ਬਾਅਦ,ਚੀਨ ਨੇ ਸਵੀਕਾਰ ਕਰ ਲਿਆ ਹੈ ਕਿ ਗੁਬਾਰਾ ਚੀਨ ਦਾ ਸੀ,ਬੀਜਿੰਗ (Beijing) ਨੇ ਪੁਸ਼ਟੀ ਕੀਤੀ ਹੈ ਕਿ ਲਾਤੀਨੀ ਅਮਰੀਕਾ ਦੇ ਉੱਪਰ ਉੱਡਣ ਵਾਲਾ ਗੁਬਾਰਾ ਚੀਨੀ ਸੀ,ਦੂਜੇ ਪਾਸੇ ਪੈਂਟਾਗਨ ਨੇ ਅੱਜ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਚੀਨੀ ਜਾਸੂਸੀ ਗੁਬਾਰੇ ਦੇ ਅਵਸ਼ੇਸ਼ਾਂ ਨੂੰ ਬਰਾਮਦ ਕਰਨ ਲਈ ਜਾਂਚ ਕਰ ਰਿਹਾ ਹੈ।
ਅਮਰੀਕਾ (America) ਦੇ ਹਵਾਈ ਖੇਤਰ ‘ਚ ਦੋ ਵਾਰ ਦੇਖੇ ਗਏ ਇਸ ਜਾਸੂਸੀ ਗੁਬਾਰੇ ਦੇ ਸਾਹਮਣੇ ਆਉਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਵਿਵਾਦ ਵਧ ਗਿਆ,ਅਮਰੀਕਾ (America) ਦਾ ਦੋਸ਼ ਹੈ ਕਿ ਚੀਨ ਆਪਣੀ ਸਰਹੱਦ ਦੇ ਅੰਦਰ ਅਜਿਹੇ ਗੁਬਾਰੇ ਭੇਜ ਕੇ ਜਾਸੂਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ,ਦੱਸ ਦੇਈਏ ਕਿ ਇਸ ਗੁਬਾਰੇ ਨੂੰ ਅਮਰੀਕੀ ਹਵਾਈ ਸੈਨਾ (US Air Force) ਦੇ ਬੇਸ ਦੇ ਉੱਪਰ ਉੱਡਦਾ ਦੇਖਿਆ ਗਿਆ ਸੀ,ਇਸ ਬੇਸ ਨੂੰ ਨਿਊਕਲੀਅਰ ਲਾਂਚ ਸਾਈਟ (Nuclear Launch Site) ਵੀ ਕਿਹਾ ਜਾਂਦਾ ਹੈ।