Amritsar, 20 February 2023, (Punjab Today News Ca):– ਪੰਜਾਬ ਦੇ ਅੰਮ੍ਰਿਤਸਰ (Amritsar) ਦੇ ਰਣਜੀਤ ਐਵੀਨਿਊ (Ranjit Avenue) ‘ਚ ਜਨਮੇ ਤਨਮਯ ਨਾਰੰਗ ਨੇ ਇੱਕ ਨਵਾਂ ਵਿਸ਼ਵ ਰਿਕਾਰਡ ਆਪਣੇ ਨਾਂ ਕਰਕੇ ਆਪਣੇ ਮਾਪਿਆ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ,ਤਨਮਯ ਨਾਰੰਗ ਦੀ ਉਮਰ 1 ਸਾਲ 8 ਮਹੀਨੇ ਦੀ ਹੈ,ਇਸ ਛੋਟੀ ਉਮਰ ਵਿੱਚ ਤਨਮਯ ਨਾਰੰਗ 195 ਦੇਸ਼ਾਂ ਦੇ ਝੰਡੇ ਪਛਾਣ ਕਰ ਲੈਂਦਾ ਹੈ।
ਇਸ ਤੋਂ ਪਹਿਲਾਂ ਬਾਲਾਘਾਟ ਦੇ ਅਨੁਨਯ ਗੜ੍ਹਪਾਲੇ ਨੇ 1 ਸਾਲ 7 ਮਹੀਨੇ ਦੀ ਉਮਰ ‘ਚ 40 ਦੇਸ਼ਾਂ ਦੇ ਝੰਡੇ ਤੇ 2 ਸਾਲ 5 ਮਹੀਨੇ ਦੀ ਉਮਰ ‘ਚ ਤੇਲੰਗਾਨਾ ਦੇ ਤਕਸ਼ਿਕਾ ਹਰੀ ਨੇ ਇੱਕ ਮਿੰਟ ‘ਚ 69 ਦੇਸ਼ਾਂ ਦੇ ਝੰਡੇ ਪਛਾਣੇ ਸਨ,ਉਨ੍ਹਾਂ ਨੇ ਇਹ ਰਿਕਾਰਡ 2022 ਵਿੱਚ ਬਣਿਆ ਸੀ,ਇਸਦੇ ਨਾਲ ਹੀ ਨੋਇਡਾ ਦੇ ਪੰਜ ਸਾਲ ਦੇ ਆਦੇਸ਼ ਨੇ ਇਸ ਤੋਂ ਪਹਿਲਾਂ 195 ਦੇਸ਼ਾਂ ਦੇ ਨਾਂ ਤੇ ਝੰਡੇ ਪਛਾਣ ਕੇ ਲਿਮਕਾ ਬੁੱਕ ਆਫ ਰਿਕਾਰਡਸ ‘ਚ ਆਪਣਾ ਨਾਂ ਦਰਜ ਕਰਵਾਇਆ ਸੀ।
ਇਸ ਮੌਕੇ ਮਾਤਾ ਹਿਨਾ ਸੋਈ ਨਾਰੰਗ ਨੇ ਦੱਸਿਆ, ਜਦੋਂ ਬੇਟਾ ਕਰੀਬ 1 ਸਾਲ 4 ਮਹੀਨੇ ਦਾ ਸੀ ਤਾਂ ਉਸ ਨੂੰ ਦਿਮਾਗੀ ਵਿਕਾਸ ਦੀਆਂ ਖੇਡਾਂ ਕਰਵਾਈਆਂ,ਇਸ ਵਿੱਚ ਫਲੈਗ ਕਾਰਡ ਉਸ ਦਾ ਪਸੰਦੀਦਾ ਬਣ ਗਿਆ,ਉਹ ਹਮੇਸ਼ਾ ਆਪਣੇ ਮਾਤਾ-ਪਿਤਾ ਨਾਲ ਬੈਠ ਕੇ ਇਨ੍ਹਾਂ ਕਾਰਡਾਂ ਨੂੰ ਹੱਥ ਵਿਚ ਰੱਖਦਾ ਸੀ ਅਤੇ ਉਨ੍ਹਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਸੀ,ਤਨਮਯ ਹੁਣ 2 ਸਾਲ ਦਾ ਹੈ ਤੇ ਉਸ ਨੂੰ ਕੁਝ ਦਿਨ ਪਹਿਲਾਂ ਹੀ ਵਰਲਡ ਵਾਈਡ ਬੁੱਕ ਆਫ ਰਿਕਾਰਡ ਦਾ ਸਰਟੀਫਿਕੇਟ, ਮੈਡਲ ਤੇ ਕੈਟਾਲਾਗ ਮਿਲਿਆ ਹੈ।