Fatehgarh Sahib,(Punjab Today News Ca):- ਐਂਟੀ ਗੈਂਗਸਟਰ ਟਾਸਕ ਫੋਰਸ (Anti Gangster Task Force) ਵੱਲੋਂ ਬਠੀ ਪਠਾਣਾ ਦੇ ਬਾਜ਼ਾਰ ਵਿਚ ਗੈਂਗਸਟਰਾਂ ਦਾ ਐਨਕਾਊਂਟ ਕੀਤਾ ਗਿਆ,ਇਸ ਦੌਰਾਨ ਦੋ ਗੈਂਗਸਟਰਾਂ ਦੀ ਮੌਤ ਅਤੇ ਇਕ ਜ਼ਖਮੀ ਹੋ ਗਿਆ,ਇਹ ਗੈਂਗਸਟਰ ਫਿਲੌਰ ਕਤਲਕਾਂਡ (Gangster Phillaur Murder Case) ਵਿਚ ਸ਼ਾਮਲ ਸਨ,ਇਸ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ,ਇਹ ਓਪਰੇਸ਼ਨ AGTF ਦੇ ਮੁਖੀ ਪ੍ਰਮੋਦ ਬਾਨ ਦੀ ਅਗਵਾਈ ਵਿਚ ਚਲਾਇਆ ਗਿਆ ਸੀ,ਮਿਲੀ ਜਾਣਕਾਰੀ ਅਨੁਸਾਰ ਥਾਰ ਵਿਚ ਸਵਾਰ ਹੋ ਕੇ ਗੈਂਗਸਟਰਾਂ ਮੋਰਿੰਡਾ (Gangsters Morinda) ਤੋਂ ਫਤਹਿਗੜ੍ਹ ਸਾਹਿਬ (Fatehgarh Sahib) ਵੱਲ ਜਾ ਰਹੇ ਸੀ।
ਇਸ ਦੌਰਾਨ ਰਾਸਤੇ ਵਿਚ ਹੀ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਈ,ਇਸ ਮਗਰੋਂ AGTF ਮੁਖੀ ਪ੍ਰਮੋਦ ਬਾਨ ਨੇ ਦੱਸਿਆ ਕਿ 8 ਜਨਵਰੀ ਦੀ ਰਾਤ ਨੂੰ ਗੈਂਗਸਟਰਾਂ ਨੇ ਫਗਵਾੜੇ ਤੋਂ ਇਕ ਗੱਡੀ ਖੋਹੀ ਸੀ,ਇਸ ਦੌਰਾਨ ਫਿਲੌਰ ਪੁਲਿਸ (Phillaur Police) ਨੇ ਉਹਨਾਂ ਦਾ ਪਿੱਛਾ ਕੀਤਾ ਸੀ,ਜਿਸ ਦੌਰਾਨ ਪੰਜਾਬ ਪੁਲਿਸ (Punjab Police) ਦਾ ਕਾਂਸਟੇਬਲ ਕੁਲਦੀਪ ਸਿੰਘ ਸ਼ਹੀਦ ਹੋ ਗਿਆ ਸੀ,ਉਹਨਾਂ ਦੱਸਿਆ ਕਿ ਇਸੇ ਗਿਰੋਹ ਦਾ ਸਰਗਨਾ ਤੇਜਾ ਸਿੰਘ ਹੈ,ਜਿਸ ਨੂੰ ਮਾਰਿਆ ਗਿਆ ਹੈ,ਇਸ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ 38 ਤੋਂ ਵੱਧ ਮਾਮਲੇ ਦਰਜ ਹਨ।