
PUNJAB TODAY NEWS CA:- ਸਿਹਤਮੰਦ ਜੀਵਨ ਸ਼ੈਲੀ ਨਾ ਹੋਣ ਕਰਕੇ ਤੁਹਾਨੂੰ ਯੂਰਿਕ ਐਸਿਡ (Uric Acid) ਦੀ ਸਮੱਸਿਆ ਆ ਸਕਦੀ ਹੈ,ਯੂਰਿਕ ਐਸਿਡ ਵਧਣ ਕਰਕੇ ਜੋੜਾਂ ਵਿੱਚ ਦਰਦ ਹੁੰਦਾ ਹੈ ਅਤੇ ਇਸ ਨਾਲ ਤੁਹਾਨੂੰ ਗਠੀਏ ਦੀ ਸਮੱਸਿਆ ਵੀ ਹੋ ਸਕਦੀ ਹੈ,ਇਸ ਕਰਕੇ ਤੁਹਾਡੇ ਜੋੜਾਂ ਵਿੱਚ ਸੋਜ ਵੀ ਆ ਸਕਦੀ ਹੈ,ਯੂਰਿਕ ਐਸਿਡ (Uric Acid) ਗੁਰਦੇ ਵਿੱਚ ਫ਼ਿਲਟਰ ਹੁੰਦਾ ਹੈ,ਅਤੇ ਪਿਸ਼ਾਬ ਰਾਹੀਂ ਸਰੀਰ ਤੋਂ ਬਾਹਰ ਆ ਜਾਂਦਾ ਹੈ।
ਯੂਰਿਕ ਐਸਿਡ (Uric Acid) ਦੀ ਸਮੱਸਿਆ ਹੋਣ ਉਪਰੰਤ ਪ੍ਰੋਸੈਸਡ ਫੂਡ, ਰੈੱਡ ਮੀਟ, ਪੈਕਡ ਫੂਡ, ਚਿਪਸ, ਜ਼ਿਆਦਾ ਨਮਕ-ਸ਼ੱਕਰ, ਕਾਰਬੋਨੇਟਿਡ ਡਰਿੰਕਸ ਆਦਿ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ,ਤੁਹਾਨੂੰ ਫਾਈਬਰ ਨਾਲ ਭਰਪੂਰ ਭੋਜਨ ਦਾ ਵਧੇਰੇ ਖਾਣਾ ਚਾਹੀਦਾ ਹੈ,ਇਸ ਸਮੱਸਿਆ ਨੂੰ ਕੰਟਰੋਲ ਕਰਨ ਲਈ ਦਾਲਾਂ , ਬਦਾਮ, ਪਾਲਕ, ਗੋਭੀ, ਹਰੇ ਮਟਰ, ਬਰਾਉਨ ਰਾਈਸ, ਸੇਬ, ਸੰਤਰਾ, ਚੈਰੀ, ਟਮਾਟਰ, ਕੀਵੀ, ਵਿਟਾਮਿਨ ਸੀ ਵਾਲੇ ਖੱਟੇ ਫਲ ਆਦਿ ਫ਼ਾਇਦੇਮੰਦ ਹੋ ਸਕਦੇ ਹਨ।
ਪਾਣੀ ਸਾਡੀ ਸਿਹਤ ਲਈ ਵਰਦਾਨ ਹੈ,ਵਧੇਰੇ ਪਾਣੀ ਪੀਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਖ਼ਾਤਮਾ ਹੁੰਦਾ ਹੈ,ਜੇਕਰ ਤੁਹਾਨੂੰ ਯੂਰਿਕ ਐਸਿਡ ਦੀ ਸਮੱਸਿਆ ਹੈ ਤਾਂ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ,ਵਧੇਰੇ ਪਾਣੀ ਪੀਣ ਨਾਲ ਵਧਿਆ ਹੋਇਆ ਯੂਰਿਕ ਐਸਿਡ ਪਿਸ਼ਾਬ ਰਾਹੀਂ ਬਾਹਰ ਆ ਜਾਵੇਗਾ।
ਮੋਟਾਪੇ ਦੇ ਕਰਕੇ ਯੂਰਿਕ ਐਸਿਡ (Uric Acid) ਵਧਦਾ ਹੈ,ਇਸ ਲਈ ਤੁਹਾਨੂੰ ਆਪਣੇ ਭਾਰ ਨੂੰ ਕੰਟਰੋਲ ਕਰਨਾ ਚਾਹੀਦਾ ਹੈ,ਭਾਰ ਕੰਟਰੋਲ ਕਰਨ ਲਈ ਤੁਸੀਂ ਡਾਈਟ ਤੇ ਐਕਸਰਸਾਈਜ ਦੀ ਮਦਦ ਲੈ ਸਕਦੇ ਹੋ।
ਜੇਕਰ ਤੁਹਾਨੂੰ ਯੂਰਿਕ ਐਸਿਡ (Uric Acid) ਦੀ ਸਮੱਸਿਆ ਹੈ, ਤਾਂ ਤੁਹਾਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ,ਅਜਿਹੀ ਸਥਿਤੀ ਵਿੱਚ ਸ਼ਰਾਬ ਦਾ ਸੇਵਨ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ,ਸ਼ਰਾਬ ਪੀਣ ਨਾਲ ਤੁਹਾਡੇ ਸਰੀਰ ਵਿੱਚ ਯੂਰਿਕ ਐਸਿਡ ਦਾ ਪੱਧਰ ਹੋਰ ਵਧ ਸਕਦਾ ਹੈ।