Tarn Taran,(Punjab Today News Ca):- ਤਰਨਤਾਰਨ ‘ਤੋਂ ਵੱਡੀ ਖਬਰ ਸਾਹਮਣੇ ਆਈ ਹੈ,ਮਾਰਕੀਟ ਕਮੇਟੀ ਪੱਟੀ (Market Committee Strip) ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਰੀਵਾਲ ਦੀ ਅੱਜ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ,ਦੱਸਿਆ ਜਾ ਰਿਹਾ ਹੈ ਅਣਪਛਾਤਿਆਂ ਵੱਲੋਂ ਉਨ੍ਹਾਂ ‘ਤੇ 2 ਗੋਲੀਆਂ ਚਲਾਈਆਂ ਗਈਆਂਸਨ,ਜਿਸ ਮਗਰੋਂ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੂ ਗਈ,ਮੇਜਰ ਸਿੰਘ ਧਾਰੀਵਾਲ ਅੱਜ ਲਗਭਗ 11 ਵਜੇ ਦੇ ਕਰੀਬ ਆਪਣੇ ਮੈਰਿਜ ਪੈਲਸ SGI ਪਿੰਡ ਸੰਗਵਾਂ ਵਿਚ ਮੌਜੂਦ ਸਨ,ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ,ਸੂਚਨਾ ਅਨੁਸਾਰ ਅਜੇ ਤੱਕ ਦੋਸ਼ੀਆਂ ਦੀ ਪਛਾਣ ਨਹੀਂ ਹੋਈ ਹੈ,ਦੱਸ ਦੇਈਏ ਉਹ ਕਾਂਗਰਸ ਸਰਕਾਰ ਸਮੇਂ ਮਾਰਕੀਟ ਕਮੇਟੀ ਪੱਟੀ ਦੇ ਸਾਬਕਾ ਚੇਅਰਮੈਨ ਸਨ।