PUNJAB TODAY NEWS CA:- ਅਰਬਪਤੀ ਐਲੋਨ ਮਸਕ (Elon Musk ) ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ,ਬਲੂਮਬਰਗ ਬਿਲੀਨੇਅਰਜ਼ ਇੰਡੈਕਸ (Bloomberg Billionaires Index) ਦੇ ਅਨੁਸਾਰ 187 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਮਸਕ ਇੱਕ ਵਾਰ ਫਿਰ ਅਰਬਪਤੀਆਂ ਦੀ ਸੂਚੀ ਵਿੱਚ ਸਿਖਰ ਹਾਸਿਲ ਕੀਤਾ ਹੈ,ਉਨ੍ਹਾਂ ਨੇ ਪਿਛਲੇ ਸਾਲ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਟੌਪ ‘ਤੇ ਰਹੇ ਫ੍ਰੈਂਚ ਲਗਜ਼ਰੀ ਬ੍ਰਾਂਡ ਲੁਈਸ ਫਾਈਨਾਂਸ ਦੇ ਸੀਈਓ ਬਰਨਾਰਡ ਅਰਨੌਲਟ (CEO Bernard Arnault) ਨੂੰ ਪਿੱਛੇ ਛੱਡ ਦਿੱਤਾ ਹੈ,ਤਾਜ਼ਾ ਅੰਕੜਿਆਂ ਅਨੁਸਾਰ ਐਲੋਨ ਮਸਕ ਦੀ ਕੁੱਲ ਜਾਇਦਾਦ 187.1 ਬਿਲੀਅਨ ਡਾਲਰ ਹੈ,ਇਸ ਦੇ ਨਾਲ ਹੀ ਬਰਨਾਰਡ ਅਰਨੌਲਟ ਦੀ ਜਾਇਦਾਦ 185.3 ਬਿਲੀਅਨ ਡਾਲਰ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ।