Ottawa, February 24 (Punjab Today News Ca):- ਰੂਸ ਵੱਲੋਂ ਯੂਕਰੇਨ ਉੱਤੇ ਕੀਤੀ ਗਈ ਚੜ੍ਹਾਈ ਨੂੰ ਇੱਕ ਸਾਲ ਦਾ ਅਰਸਾ ਪੂਰਾ ਹੋਣ ਜਾ ਰਿਹਾ ਹੈ,ਅਜਿਹੇ ਵਿੱਚ ਫੈਡਰਲ ਸਰਕਾਰ (Federal Government) ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਯੂਕਰੇਨ ਦੀ ਸਕਿਊਰਿਟੀ (Security) ਤੇ ਸਥਿਰਤਾ ਨੂੰ ਮਜ਼ਬੂਤ ਕਰਨ ਲਈ 32 ਮਿਲੀਅਨ ਡਾਲਰ ਤੋਂ ਵੀ ਵੱਧ ਦੀ ਆਰਥਿਕ ਮਦਦ ਕਰੇਗੀ,ਇੱਕ ਬਿਆਨ ਵਿੱਚ ਵਿਦੇਸ਼ ਮੰਤਰੀ ਮਿਲੇਨੀ ਜੋਲੀ (Foreign Minister Mileni Joly) ਨੇ ਆਖਿਆ ਕਿ ਇਸ ਸੰਘਰਸ਼ ਦਰਮਿਆਨ ਪੂਰਾ ਸਾਲ ਕੈਨੇਡਾ ਤੇ ਕੌਮਾਂਤਰੀ ਕਮਿਊਨਿਟੀ (International Community) ਵੱਲੋਂ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਗੁੱਸੇ ਨੂੰ ਸਹਿ ਰਹੇ ਯੂਕਰੇਨ ਦੀ ਵੱਧ ਚੜ੍ਹ ਕੇ ਮਦਦ ਕੀਤੀ ਗਈ।
ਉਨ੍ਹਾਂ ਆਖਿਆ ਕਿ ਯੂਕਰੇਨ ਦੀ ਖੁਦਮੁਖ਼ਤਿਆਰੀ ਦੀ ਇਸ ਲੜਾਈ ਵਿੱਚ ਕੈਨੇਡਾ ਨੇ ਹਮੇਸ਼ਾਂ ਉਸ ਦਾ ਸਾਥ ਦਿੱਤਾ ਹੈ ਤੇ ਅੱਗੇ ਵੀ ਦਿੰਦਾ ਰਹੇਗਾ,ਅਸੀਂ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਰੂਸ ਨੂੰ ਉਸ ਦੀਆਂ ਵਧੀਕੀਆਂ ਤੇ ਜੁਰਮਾਂ ਲਈ ਜਵਾਬਦੇਹ ਨਹੀਂ ਠਹਿਰਾਇਆ ਜਾਂਦਾ,ਗਲੋਬਲ ਅਫੇਅਰਜ਼ (Global Affairs) ਅਨੁਸਾਰ ਪਿਛਲੇ ਸਾਲ ਫਰਵਰੀ ਤੋਂ ਲੈ ਕੇ ਹੁਣ ਤੱਕ ਕੈਨੇਡਾ,ਯੂਕਰੇਨ ਦੀ ਮਦਦ ਲਈ 5 ਬਿਲੀਅਨ ਡਾਲਰ ਦੀ ਮਦਦ ਦਾ ਐਲਾਨ ਕਰ ਚੁੱਕਿਆ ਹੈ, ਇਨ੍ਹਾਂ ਵਿੱਚੋਂ 2·6 ਬਿਲੀਅਨ ਡਾਲਰ ਦੇ ਫੰਡ ਵਿੱਤੀ ਸਹਾਇਤਾ ਲਈ,1·2 ਬਿਲੀਅਨ ਡਾਲਰ ਫੌਜੀ ਸਹਾਇਤ਼ਾ ਲਈ ਦਿੱਤੇ ਗਏ,ਬਾਕੀ ਬਚਦੇ ਫੰਡ ਮਨੁੱਖਤਾਵਾਦੀ ਮਦਦ (320 ਮਿਲੀਅਨ ਡਾਲਰ) ਲਈ,ਵਿਕਾਸ ਸਬੰਧੀ ਸਹਿਯੋਗ (96 ਮਿਲੀਅਨ ਡਾਲਰ) ਲਈ, ਸਕਿਊਰਿਟੀ ਤੇ ਸਥਿਰਤਾ (73·8 ਮਿਲੀਅਨ ਡਾਲਰ) ਲਈ ਦਿੱਤੇ ਗਏ।