Geneva,(Punjab Today News Ca):- ਬਲਾਤਕਾਰ ਦੇ ਦੋਸ਼ੀ ਅਤੇ ਭਾਰਤ ਤੋਂ ਭਗੌੜਾ ਐਲਾਨੇ ਗਏ ਖੁਦ ਨੂੰ ਰੱਬ ਦਾ ਦਰਜਾ ਦੇਣ ਵਾਲੇ ਨਿਤਿਆਨੰਦ ਦੇ ਦੇਸ਼ ‘ਕੈਲਾਸਾ’ (Kailasa) ਨੇ ਸੰਯੁਕਤ ਰਾਸ਼ਟਰ (United Nations) ਦੀ ਬੈਠਕ ‘ਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ,ਨਿਤਿਆਨੰਦ ‘ਤੇ ਭਾਰਤ ਵਿੱਚ ਬਲਾਤਕਾਰ ਸਮੇਤ ਕਈ ਵੱਡੇ ਦੋਸ਼ ਲੱਗੇ ਹੋਏ ਹਨ,ਉਸ ਨੂੰ ਭਾਰਤ ਵਿੱਚ ਵਾਂਟੇਡ ਐਲਾਨਿਆ ਗਿਆ ਹੈ,ਇਨ੍ਹਾਂ ਸਾਰੀਆਂ ਚੀਜ਼ਾਂ ਦੇ ਵਿਚਕਾਰ ਨਿਤਿਆਨੰਦ ਦੇ ਦੇਸ਼ ‘ਕੈਲਾਸਾ’ ਨੇ ਦਾਅਵਾ ਕੀਤਾ ਕਿ ਉਸ ਦੇ ਪ੍ਰਤੀਨਿਧੀ ਨੇ ਸੰਯੁਕਤ ਰਾਸ਼ਟਰ ‘ਚ ਹਿੱਸਾ ਲਿਆ।
ਜੇਨੇਵਾ (Geneva) ‘ਚ ਹੋਈ ਇਸ ਬੈਠਕ ‘ਚ ਕੈਲਾਸਾ ਦੇ ਪ੍ਰਤੀਨਿਧੀ ਨੇ ਕਿਹਾ ਕਿ ਨਿਤਿਆਨੰਦ ‘ਤੇ ਭਾਰਤ ਵੱਲੋਂ ‘ਅੱਤਿਆਚਾਰ’ ਕੀਤਾ ਗਿਆ ਸੀ,ਭਾਰਤ ਨੇ ਨਿਤਿਆਨੰਦ ਵਿਰੁੱਧ ਕਈ ਜ਼ੁਰਮ ਕੀਤੇ ਹਨ,ਮੀਟਿੰਗ ਵਿੱਚ ਕੈਲਾਸਾ ਦੀ ਨੁਮਾਇੰਦਗੀ ਇੱਕ ਔਰਤ ਨੇ ਕੀਤੀ ਜੋ ਆਪਣੇ ਆਪ ਨੂੰ ਵਿਜੇਪ੍ਰਿਆ ਨਿਤਿਆਨੰਦ ਕਹਾਉਂਦੀ ਸੀ,ਉਸ ਨੇ CESCR (ਕਮੇਟੀ ਆਨ ਇਕੋਨੋਮਿਕ,ਸੋਸ਼ਲ ਐਂਡ ਕਲਚਰਲ ਰਾਈਟਸ) ਦੀ ਮੀਟਿੰਗ ਵਿੱਚ ਆਪਣੇ ਆਪ ਨੂੰ ਰਾਜਦੂਤ ਦੱਸਿਆ,ਉਸ ਦਾ ਵੀਡੀਓ ਸੰਯੁਕਤ ਰਾਸ਼ਟਰ ਦੀ ਵੈੱਬਸਾਈਟ ‘ਤੇ ਵੀ ਪੋਸਟ ਕੀਤਾ ਗਿਆ ਹੈ।
ਔਰਤ ਨੇ ਕਿਹਾ, ‘ਕੈਲਾਸਾ ਹਿੰਦੂਆਂ ਲਈ ਪਹਿਲਾ ਪ੍ਰਭੂਸੱਤਾ ਵਾਲਾ ਸੰਪੰਨ ਦੇਸ਼ ਹੈ,ਜਿਸ ਦੀ ਸਥਾਪਨਾ ਹਿੰਦੂ ਧਰਮ ਦੇ ਸਰਵੋਤਮ ਪੁਜਾਰੀ ਨਿਤਿਆਨੰਦ ਪਰਮਾਸ਼ਿਵਮ ਦੁਆਰਾ ਕੀਤੀ ਗਈ ਸੀ,ਜਿਸ ਵਿਚ ਹਿੰਦੂ ਸਭਿਅਤਾ ਨੂੰ ਮੁੜ ਸੁਰਜੀਤ ਕੀਤਾ ਗਿਆ ਸੀ ਅਤੇ ਹਿੰਦੂ ਧਰਮ ਦੀਆਂ 10,000 ਸਵਦੇਸ਼ੀ ਪਰੰਪਰਾਵਾਂ, ਆਦਿ ਸ਼ਾਇਵ ਆਦਿਵਾਸੀ ਖੇਤੀ ਕਬੀਲੇ ਵੀ ਸ਼ਾਮਲ ਹਨ।
ਔਰਤ ਦੇ ਬੋਲਣ ਤੋਂ ਬਾਅਦ,ਕੈਲਾਸਾ (Kailasa) ਦੇ ਪੁਰਸ਼ ਨੁਮਾਇੰਦੇ ਨੇ ਆਪਣਾ ਨਾਂ EN ਕੁਮਾਰ ਦੱਸਿਆ ਅਤੇ ਖੁਦ ਨੂੰ ਛੋਟਾ ਜਿਹਾ ਕਿਸਾਨ ਕਹਿਣ ਵਾਲੇ ਇਸ ਵਿਅਕਤੀ ਨੇ ਬਾਹਰੀ ਪਾਰਟੀਆਂ ਦੁਆਰਾ ਨਿਯੰਤਰਿਤ ਸਰੋਤਾਂ ਬਾਰੇ ਕਿਸਾਨਾਂ ਵਿਰੁੱਧ ਸਵਾਲ ਪੁੱਛੇ,ਨਿਤਿਆਨੰਦ ‘ਤੇ ਭਾਰਤ ‘ਚ ਬੱਚਿਆਂ ਨਾਲ ਬਲਾਤਕਾਰ,ਸ਼ੋਸ਼ਣ ਅਤੇ ਅਗਵਾ ਕਰਨ ਦਾ ਦੋਸ਼ ਹੈ,ਉਹ 2019 ਵਿੱਚ ਭਾਰਤ ਤੋਂ ਭੱਜ ਗਿਆ ਸੀ,ਜਨਵਰੀ 2020 ਵਿੱਚ ਇੰਟਰਪੋਲ ਨੇ ਉਸ ਦੇ ਖਿਲਾਫ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਸੀ।