PUNJAB TODAY NEWS CA:- Twitter Down Wordwide: ਪੂਰੀ ਦੁਨੀਆ ਵਿੱਚ ਮਾਈਕ੍ਰੋ ਬਲੋਗਿੰਗ ਪਲੇਟਫਾਰਮ ਟਵਿੱਟਰ ਡਾਊਨ (Twitter Down Wordwide) ਹੋ ਗਿਆ ਹੈ,ਯੂਜ਼ਰਸ ਟਵਿੱਟਰ (Users Twitter) ‘ਤੇ ਨਵੀਆਂ ਪੋਸਟਾਂ ਨਹੀਂ ਦੇਖ ਪਾ ਰਹੇ ਹਨ,ਪਲੇਟਫਾਰਮ ਡਾਊਨ ਹੋਣ ‘ਤੇ ਯੂਜ਼ਰਸ ਸੋਸ਼ਲ ਮੀਡੀਆ ‘ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ,ਡਾਊਨਡਿਟੈਕਟਰ ਮੁਤਾਬਕ ਪਿਛਲੇ 1 ਘੰਟੇ ‘ਚ 600 ਤੋਂ ਜ਼ਿਆਦਾ ਲੋਕਾਂ ਨੇ ਵੈੱਬਸਾਈਟ ‘ਤੇ ਟਵਿਟਰ ਡਾਊਨ ਹੋਣ ਦੀ ਰਿਪੋਰਟ ਦਰਜ ਕਰਵਾਈ ਹੈ,ਲਗਭਗ 59% ਲੋਕ ਅਜਿਹੇ ਹਨ ਜਿਨ੍ਹਾਂ ਨੂੰ ਐਪ ‘ਤੇ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ ਜਦੋਂ ਕਿ 37% ਲੋਕਾਂ ਨੇ ਵੈੱਬ ‘ਤੇ ਸਮੱਸਿਆ ਬਾਰੇ ਗੱਲ ਕੀਤੀ ਹੈ।
ਇਸ ਤੋਂ ਪਹਿਲਾਂ ਫਰਵਰੀ ਦੇ ਮਹੀਨੇ ‘ਚ ਟਵਿਟਰ ਦੀ ਸਰਵਿਸ ਘੰਟਿਆਂ ਲਈ ਡਾਊਨ ਰਹੀ ਸੀ,ਜਿਸ ‘ਚ ਯੂਜ਼ਰਸ ਨਾ ਤਾਂ ਡਾਇਰੈਕਟ ਮੈਸੇਜ ਪੜ੍ਹ ਸਕਦੇ ਸਨ ਅਤੇ ਨਾ ਹੀ ਪੋਸਟਾਂ ਨੂੰ ਅਪਡੇਟ ਕਰ ਸਕਦੇ ਸਨ,ਐਲਨ ਮਸਕ (Alon musk) ਦੁਆਰਾ ਟਵਿੱਟਰ ਨੂੰ ਸੰਭਾਲਣ ਤੋਂ ਬਾਅਦ,ਇਹ ਪਲੇਟਫਾਰਮ ਕਈ ਵਾਰ ਤਕਨੀਕੀ ਸਮੱਸਿਆਵਾਂ ਦਾ ਸ਼ਿਕਾਰ ਹੋਇਆ ਹੈ ਅਤੇ ਕਈ ਵਾਰ ਘੰਟਿਆਂ ਲਈ ਡਾਊਨ ਹੋਇਆ ਹੈ,ਫਿਲਹਾਲ ਪਲੇਟਫਾਰਮ ਡਾਊਨ ਹੋਣ ‘ਤੇ ਟਵਿਟਰ ਤੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ ਹੈ।
ਟਵਿਟਰ ਦੇ ਨਵੇਂ ਸੀਈਓ (CEO )ਐਲਨ ਮਸਕ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਟਵਿਟਰ ਦੇ ਸਾਰੇ ਮੁੱਦਿਆਂ ਨੂੰ ਠੀਕ ਕਰਨ ‘ਤੇ ਕੰਮ ਕਰ ਰਹੀ ਹੈ,ਹਾਲਾਂਕਿ,ਇਸ ਵਾਰ ਵੀ ਦੁਨੀਆ ਭਰ ਵਿੱਚ ਟਵਿਟਰ ਡਾਊਨ (Twitter Down) ਹੈ ਅਤੇ #TwitterDown ਤੇਜ਼ੀ ਨਾਲ ਟ੍ਰੈਂਡ ਕਰ ਰਿਹਾ ਹੈ,ਨਵੀਂ ਫੀਡ (ਨਵੇਂ ਟਵੀਟ) ਟਵਿੱਟਰ ਵਿੱਚ ਦਿਖਾਈ ਨਹੀਂ ਦੇ ਰਹੇ ਹਨ,ਰਿਫਰੈਸ਼ ਕਰਨ ਤੋਂ ਬਾਅਦ ਵੀ ਪੁਰਾਣਾ ਟਵੀਟ ਨਜ਼ਰ ਆ ਰਿਹਾ ਹੈ,ਹਾਲਾਂਕਿ,ਜੇਕਰ ਕੋਈ ਨਵਾਂ ਟਵੀਟ ਕਰਨਾ ਚਾਹੁੰਦਾ ਹੈ,ਤਾਂ ਉਹ ਵਿਕਲਪ ਕੰਮ ਕਰ ਰਿਹਾ ਹੈ,ਇਸ ਕਰਕੇ ਯੂਜ਼ਰਸ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।