
PUNJAB TODAY NEWS CA:- ਲੀਬੀਆ (Libya) ਵਿੱਚ ਫਸੇ ਅੱਠ ਨੌਜਵਾਨਾਂ ਦੀ ਆਪਣੇ ਵਤਨ ਵਿਚ ਵਾਪਸੀ ਹੋ ਗਈ ਹੈ,ਇਨ੍ਹਾਂ ਵਿੱਚੋਂ ਚਾਰ ਨੌਜਵਾਨ ਰੂਪਨਗਰ ਜ਼ਿਲ੍ਹੇ (Rupnagar District) ਨਾਲ ਸਬੰਧਤ ਹਨ,ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਯਤਨਾਂ ਸਦਕਾ ਲੀਬੀਆ ਵਿੱਚ ਫਸੇ ਨੌਜਵਾਨਾਂ ਦਾ ਜੱਥਾ ਵਾਪਸ ਪਰਤ ਆਇਆ ਹੈ,ਇਸ ਬੈਚ ਵਿੱਚ ਆਨੰਦਪੁਰ ਸਾਹਿਬ (Anandpur Sahib) ਨਾਲ ਸਬੰਧਤ ਮਨਿੰਦਰ ਸਿੰਘ, ਸਤਨਾਮ ਸਿੰਘ, ਸਤਵੀਰ ਸਿੰਘ, ਗੁਰਦੀਪ ਸਿੰਘ,ਫਿਰੋਜ਼ਪੁਰ ਦੇ ਸੁਭਾਸ਼ ਕੁਮਾਰ,ਗੜ੍ਹਸ਼ੰਕਰ ਦੇ ਮਨਪ੍ਰੀਤ ਸਿੰਘ ਅਤੇ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਜਮਲਦੀਪ ਸਿੰਘ ਅਤੇ ਬਿਲਾਸਪੁਰ ਦੇ ਸ਼ੇਰੂਦੀਨ ਵਾਪਸ ਪਰਤੇ ਹਨ।
ਅਜੈਵੀਰ ਸਿੰਘ ਨੇ ਦੱਸਿਆ ਕਿ ਉਹ ਇਨ੍ਹਾਂ ਨੌਜਵਾਨਾਂ ਦੀ ਵਾਪਸੀ ਲਈ ਪਹਿਲੇ ਦਿਨ ਤੋਂ ਹੀ ਭਾਰਤ ਸਰਕਾਰ ਦੇ ਸੰਪਰ ਕ ਵਿੱਚ ਸਨ ਉਨ੍ਹਾਂ ਦੱਸਿਆ ਜਦੋਂ ਇਨ੍ਹਾਂ ਨੌਜਵਾਨਾਂ ਦੇ ਫਸੇ ਹੋਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਵੀਡੀਓ ਕਾਲਿੰਗ ਰਾਹੀਂ ਨੌਜਵਾਨਾਂ ਨਾਲ ਸੰਪਰਕ ਕਾਇਮ ਕਰਕੇ ਭਾਰਤ ਸਰਕਾਰ (Government of India) ਦੇ ਧਿਆਨ ਵਿੱਚ ਲਿਆਂਦਾ,ਜਿਨ੍ਹਾਂ ਦੇ ਯਤਨਾਂ ਸਦਕਾ ਇਹ ਨੌਜਵਾਨ ਸਹੀ ਸਲਾਮਤ ਆਪਣੇ ਘਰਾਂ ਨੂੰ ਪਰਤ ਆਏ ਹਨ।
ਅਜੈਵੀਰ ਸਿੰਘ ਲਾਲਪੁਰਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ ਜੈਸ਼ੰਕਰ, ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਪਰਮਜੀਤ ਸਿੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਇਹ ਨੌਜਵਾਨ ਵਾਪਸ ਪਰਤਣ ਵਿੱਚ ਕਾਮਯਾਬ ਹੋਏ,ਇਸ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਪਿੰਡ ਲੰਗਮਾਜਰੀ ਦੇ ਲਖਵਿੰਦਰ ਸਿੰਘ, ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨੂਰਪੁਰ ਰਾਜਪੂਤਾਂ ਦੇ ਗੁਰਪ੍ਰੀਤ ਸਿੰਘ, ਜ਼ਿਲ੍ਹਾ ਫਤਿਹਗੜ੍ਹ ਦੇ ਪਿੰਡ ਡਾ. ਮੋਗਾ ਜੋਗਿੰਦਰ ਸਿੰਘ, ਕਰੋਟਾਣਾ ਦਾ ਨੌਜਵਾਨ ਅਤੇ ਬਿਹਾਰ ਤੋਂ ਸਨੋਜ ਕੁਮਾਰ ਵੀ ਭਾਰਤ ਪਰਤ ਆਏ ਹਨ।