PUNJAB TODAY NEWS CA:- ਸਪੇਸਐਕਸ ਡ੍ਰੈਗਨ ਕ੍ਰੂ-6 (SpaceX Dragon Crew) ਮਿਸ਼ਨ ਦੇ ਸਫਲਤਾਪੂਰਵਕ ਡੌਕ ਹੋਣ ਤੋਂ ਬਾਅਦ ਚਾਰ ਪੁਲਾੜ ਯਾਤਰੀ ਸ਼ੁੱਕਰਵਾਰ (3 ਮਾਰਚ) ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿੱਚ ਦਾਖਲ ਹੋ ਚੁੱਕੇ ਹਨ,ਕ੍ਰੂ-6 ਟੀਮ ਨੇ ਐਲਨ ਮਸਕ (Elon Musk) ਦੀ ਰਾਕੇਟ ਕੰਪਨੀ ਸਪੇਸਐਕਸ ਦੁਆਰਾ ਬਣਾਏ ਅਤੇ ਸੰਚਾਲਿਤ ਡ੍ਰੈਗਨ ਏਂਡੇਵਰ ਕੈਪਸੂਲ (Dragon Endeavor Capsules) ਵਿੱਚ ਉਡਾਣ ਭਰੀ ਸੀ,ਪੁਲਾੜ ਯਾਤਰੀਆਂ ਨੇ ਫਲੋਰੀਡਾ,ਅਮਰੀਕਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰੀ,ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਕ ਬਿਆਨ ‘ਚ ਕਿਹਾ ਕਿ ਸਪੇਸਐਕਸ ਡ੍ਰੈਗਨ ਏਂਡੇਵਰ ਪੁਲਾੜ ਯਾਨ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 6.40 ਵਜੇ ਸਪੇਸ ਆਰਬਿਟ ‘ਤੇ ਪਹੁੰਚ ਗਿਆ।
ਨਾਸਾ ਦੇ ਲਾਈਵ ਸਟ੍ਰੀਮ ਵਿੱਚ ਨਾਸਾ ਸਪੇਸ ਏਜੰਸੀ (NASA Space Agency) ਦੇ ਸਟੀਫਨ ਬੋਵੇਨ ਅਤੇ ਵਾਰੇਨ ਹੋਬਰਗ,ਰੂਸ ਦੇ ਐਂਡਰੀ ਫੇਡੇਏਵ ਅਤੇ ਸੰਯੁਕਤ ਅਰਬ ਅਮੀਰਾਤ ਦੇ ਸੁਲਤਾਨ ਅਲ-ਨਿਆਦੀ ਨੂੰ ਲਗਭਗ ਦੋ ਘੰਟੇ ਬਾਅਦ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿੱਚ ਦਾਖਲ ਹੁੰਦੇ ਦਿਖਾਇਆ ਗਿਆ,ਸਪੇਸਐਕਸ ਫਾਲਕਨ 9 ਰਾਕੇਟ ਪੁਲਾੜ ਯਾਨ ਨੂੰ ਲੈ ਕੇ ਵੀਰਵਾਰ (2 ਮਾਰਚ) ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਇਆ,ਸਪੇਸਐਕਸ ਦੇ ਅਨੁਸਾਰ, ਚਾਲਕ ਦਲ ਸਟੇਸ਼ਨ ‘ਤੇ ਛੇ ਮਹੀਨੇ ਬਿਤਾਏਗਾ,ਜਿੱਥੇ ਉਹ 200 ਤੋਂ ਵੱਧ ਵਿਗਿਆਨ ਪ੍ਰਯੋਗਾਂ ਅਤੇ ਤਕਨਾਲੋਜੀ ਪ੍ਰਦਰਸ਼ਨਾਂ ਦਾ ਸੰਚਾਲਨ ਕਰਨਗੇ,ਇਸ ਵਿੱਚ ਪੁਲਾੜ ਯਾਤਰੀਆਂ ਦੀਆਂ ਦਿਲ ਨਾਲ ਸਬੰਧਤ ਸਮੱਸਿਆਵਾਂ ਨਾਲ ਨਜਿੱਠਣ ਲਈ ਜ਼ਰੂਰੀ ਖੋਜ ਸ਼ਾਮਲ ਹੈ।