
Amritsar Sahib,(Punjab Today News Ca):- ਅੰਮ੍ਰਿਤਸਰ ਤੋਂ ਕੈਨੇਡਾ ਦੀ ਫਲਾਈਟ 6 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ,ਇਹ ਫਲਾਈਟ ਇਟਾਲੀਅਨ ਨਿਓਸ ਏਅਰਲਾਈਨਸ (Flight Italian Neos Airlines) ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ,ਇਹ ਫਲਾਈਟ ਮਿਲਾਨ ਏਅਰਪੋਰਟ ‘ਤੇ ਰੁਕ ਕੇ ਟੋਰਾਂਟੋ (Toronto) ਦੇ ਪੀਅਰਸਨ ਏਅਰਪੋਰਟ (Pearson Airport) ਜਾਏਗੀ,ਏਅਰਲਾਈਨ ਹਰ ਵੀਰਵਾਰ ਨੂੰ ਅੰਮ੍ਰਿਤਸਰ ਤੋਂ ਸਵੇਰੇ 3.15 ਵਜੇ ਰਵਾਨਾ ਹੋਵੇਗੀ,ਚਾਰ ਘੰਟੇ ਮਿਲਾਨ ਵਿੱਚ ਰੁਕਣ ਮਗਰੋਂ ਫਲਾਈਟ ਕੈਨੇਡਾ ਦੇ ਟੋਰਾਂਟੋ ਦੇ ਪੀਅਰਸਨ ਏਅਰਪੋਰਟ ‘ਤੇ ਲੈਂਡ ਕਰੇਗੀ,ਇਹ ਦੂਰੀ 21 ਘੰਟੇ 15 ਮਿੰਟ ਵਿੱਚ ਤੈਅ ਹੋਵੇਗੀ।
ਫਲਾਈਟ ਵੀਰਵਾਰ ਨੂੰ ਹੀ ਟੋਰਾਂਟੋ (Toronto) ਤੋਂ ਅੰਮ੍ਰਿਤਸਰ ਦੇ ਸ਼੍ਰੀ ਰਾਮਦਾਸ ਏਅਰਪੋਟ (Sri Ramdas Airport) ਲਈ ਰਵਾਨਾ ਹੋਵੇਗੀ,ਇਸ ਨਾਲ ਕੈਨੇਡਾ ਦੇ ਲਗਭਗ 10 ਲੱਖ ਪੰਜਾਬੀ ਮੂਲ ਦੇ ਲੋਕਾਂ ਨੂੰ ਫਾਇਦਾ ਹੋਵੇਗਾ,ਕੈਨੇਡਾ ਵਿੱਚ ਭਾਰੀ ਗਿਣਤੀ ਵਿੱਚ ਪੰਜਾਬੀ ਵਸੇ ਹੋਏ ਹਨ,ਜੋ ਹੁਣ ਤੱਕ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਹੀ ਆਉਂਦੇ-ਜਾਂਦੇ ਸਨ,ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਜੀ (Sri Darbar Sahib Ji) ਹੋਣ ਕਾਰਨ ਸਿੱਖਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਕੈਨੇਡਾ ਲਈ ਫਲਾਈਟ ਸ਼ੁਰੂ ਕੀਤੀ ਜਾਵੇ।
ਪੰਜਾਬੀ ਮੂਲ ਦੇ ਲੋਕਾਂ ਲਈ ਮੁਸਕਲ ਇਹ ਵੀ ਹੈ ਕਿ ਕੈਨੇਡਾ ਤੋਂ ਭਾਰਤ ਦੇ ਦਿੱਲੀ ਏਅਰਪੋਰਟ ਆਉਣ ਵਾਲੀਆਂ ਫਲਾਈਟਾਂ ਰਾਤ ਨੂੰ 10 ਵਜੇ ਤੋਂ ਪਹਿਲਾਂ ਪਹੁੰਚਦੀਆਂ ਹਨ ਤੇ ਪੰਜਾਬ ਦੇ ਅੰਮ੍ਰਿਤਸਰ ਆਉਣ ਲਈ ਅਗਲੇ ਦਿਨ ਸਵੇਰੇ 6 ਵਜੇ ਤੋਂ ਬਾਅਦ ਦੀਆਂ ਫਲਾਈਟਾਂ ਮਿਲਦੀਆਂ ਸਨ,ਰਾਤ ਭਰ ਏਅਰਪੋਰਟ ‘ਤੇ ਰੁਕਣਾ ਪੈਂਦਾ ਸੀ ਜਾਂ ਸੜਕ ਰਾਹੀਂ ਪੰਜਾਬ ਆਉਣਾ ਪੈਂਦਾ ਸੀ।