Goindwal Sahib,(Punjab Today News Ca):- ਗੋਇੰਦਵਾਲ ਜੇਲ੍ਹ ‘ਚ ਗੈਂਗਵਾਰ ਤੇ ਇਸ ਮਗਰੋਂ ਜੇਲ੍ਹ ਅੰਦਰ ਹੀ ਬਦਮਾਸ਼ਾਂ ਦੇ ਜਸ਼ਨ ਦੀ ਵੀਡੀਓ ਵਾਇਰਲ (Video Viral) ਹੋਣ ‘ਤੇ ਭਗਵੰਤ ਮਾਨ ਸਰਕਾਰ ਕਸੂਤੀ ਘਿਰੀ ਹੋਈ ਹੈ,ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਤਿੱਖਾ ਹਮਲਾ ਕੀਤਾ ਹੈ,ਉਨ੍ਹਾਂ ਨੇ ਇਸ ਨੂੰ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ ਹੈ,ਇੰਨਾ ਹੀ ਨਹੀਂ ਉਨ੍ਹਾਂ ਨੇ ਸਰਕਾਰ ਨੂੰ ਸਪਸ਼ਟ ਕਿਹਾ ਹੈ ਕਿ ਜੇਕਰ ਪੰਜਾਬ ਨਹੀਂ ਸੰਭਲ ਰਿਹਾ ਤਾਂ ਉਹ ਹੱਥੇ ਖੜ੍ਹੇ ਕਰ ਦੇਣ।
ਸਿੱਧੂ ਮੂਸੇਵਾਲਾ (Sidhu Musewala) ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੋਇੰਦਵਾਲ ਸਾਹਿਬ (Goindwal Sahib) ਜੇਲ੍ਹ ਦੀ ਵੀਡੀਓ ਦੇਖੀ ਹੈ,ਵੀਡੀਓ ਵਿੱਚ ਬਦਮਾਸ਼ਾਂ ਦੇ ਹੌਸਲੇ ਹੈਰਾਨ ਕਰਨ ਵਾਲੇ ਹਨ,ਵੀਡੀਓ ‘ਚ ਦਿਨ-ਦਿਹਾੜੇ ਕਤਲ ਕੀਤਾ ਗਿਆ,ਇਸ ਤੋਂ ਬਾਅਦ ਬਦਮਾਸ਼ ਗਾਲ੍ਹਾਂ ਕੱਢ ਰਹੇ ਹਨ ਤੇ ਜੇਲ੍ਹ ਵਿੱਚ ਕਤਲ ਦੀ ਜ਼ਿੰਮੇਵਾਰੀ ਲੈ ਰਹੇ ਹਨ,ਉਹ ਸਰਕਾਰ ਤੇ ਕਾਨੂੰਨ ਨੂੰ ਟਿੱਚ ਸਮਝ ਰਹੇ ਹਨ,ਜਿਵੇਂ ਕਹਿ ਰਹੇ ਹੋਣ, ਕਰ ਲਵੋ ਜੋ ਕਰਨਾ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਤੋਂ ਵੱਡੀ ਨਾਕਾਮੀ ਕੀ ਹੋ ਸਕਦੀ ਹੈ? ਜੇਕਰ ਤੁਹਾਡੇ ਹੱਥ ਕੁਝ ਨਹੀਂ,ਤਾਂ ਹੱਥ ਖੜ੍ਹੇ ਕਰੋ,ਰਾਜਪਾਲ ਸ਼ਾਸਨ ਆਪਣੇ ਆਪ ਲਾਗੂ ਹੋ ਜਾਵੇਗਾ ਜਾਂ ਕੁਝ ਹੋਰ ਹੋ ਜਾਏਗਾ,ਰਾਜ ਚਲਾਉਣ ਲਈ ਕੋਈ ਨਾ ਕੋਈ ਹੱਲ ਜ਼ਰੂਰ ਹੋਣਾ ਚਾਹੀਦਾ ਹੈ,ਦੱਸ ਦਈਏ ਕਿ ਇਸ ਐਤਵਾਰ ਨੂੰ ਹੀ ਗੋਇੰਦਵਾਲ ਸਾਹਿਬ (Goindwal Sahib) ‘ਚ ਗੈਂਗਵਾਰ ਦੀਆਂ ਦੋ ਵੀਡੀਓਜ਼ ਸਾਹਮਣੇ ਆਈਆਂ ਹਨ,ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵਾਰ ਫਿਰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਹੈ,ਦੂਜੇ ਪਾਸੇ ਇਸ ਘਟਨਾ ਵਿੱਚ ਸਿੱਧੂ ਮੂਸੇਵਾਲਾ ਦੇ ਕਾਤਲ ਵੀ ਮਾਰੇ ਗਏ ਸੀ,ਇਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ,ਇਹ ਪ੍ਰਤੀਕਿਰਿਆ ਉਨ੍ਹਾਂ ਪਿੰਡ ਮੂਸੇ ਵਿਖੇ ਹਵੇਲੀ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਦਿੱਤੀ।