Punjab Today News Ca:- ਸੰਯੁਕਤ ਰਾਸ਼ਟਰ (UN) ਦੇ ਮੁਖੀ ਐਂਟੋਨੀਓ ਗੁਟੇਰੇਸ (Antonio Guterres) ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਕੀਵ (ਯੂਕਰੇਨ ਦੀ ਰਾਜਧਾਨੀ) ਪਹੁੰਚ ਗਏ ਹਨ,ਇੱਥੇ ਉਹ ਯੂਕਰੇਨ ਦੇ ਰਾਸ਼ਟਰਪਤੀ ਵੋਲਦੋਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕਰ ਰਹੇ ਹਨ,ਹੁਣ ਤੱਕ ਦੇ ਸ਼ਡਿਊਲ ‘ਚ ਉਨ੍ਹਾਂ ਨੇ ਸਿਰਫ਼ ਯੂਕਰੇਨ ਦਾ ਹੀ ਜ਼ਿਕਰ ਕੀਤਾ ਹੈ ਅਤੇ ਅਮਰੀਕਾ-ਨਾਟੋ ‘ਤੇ ਬੋਲਣ ਤੋਂ ਗੁਰੇਜ਼ ਕੀਤਾ ਹੈ,ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਹ ਫੈਸਲਾ ਰੂਸ ਦੀ ਨਾਰਾਜ਼ਗੀ ਦੇ ਮੱਦੇਨਜ਼ਰ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 24 ਫਰਵਰੀ ਨੂੰ ‘ਸਪੈਸ਼ਲ ਮਿਲਟਰੀ ਆਪਰੇਸ਼ਨ’ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਸੀ,ਉਦੋਂ ਤੋਂ ਲੈ ਕੇ ਹੁਣ ਤੱਕ ਦੋਹਾਂ ਦੇਸ਼ਾਂ ਵਿਚਾਲੇ ਜੰਗ ਜਾਰੀ ਹੈ,ਇਸ ਮਾਮਲੇ ‘ਚ ਇਕੋ-ਇਕ ਰਾਹਤ 7 ਮਹੀਨੇ ਪਹਿਲਾਂ ਉਦੋਂ ਮਿਲੀ ਸੀ ਜਦੋਂ ਰੂਸ ਅਤੇ ਯੂਕਰੇਨ ਨੇ ਇਸ ਗੱਲ ‘ਤੇ ਸਹਿਮਤੀ ਜਤਾਈ ਸੀ ਕਿ ਦੋਵੇਂ ਦੇਸ਼ ਕਾਲੇ ਸਾਗਰ (Black Sea) ‘ਚੋਂ ਲੰਘਣ ਵਾਲੇ ਕਿਸੇ ਵੀ ਜਹਾਜ਼ ‘ਤੇ ਹਮਲਾ ਨਹੀਂ ਕਰਨਗੇ,ਜੋ ਕਿ ਕਣਕ ਚਾਵਲ ਜਾਂ ਹੋਰ ਸਮਾਨ ਪਦਾਰਥਾਂ ਵਰਗੀਆਂ ਖਾਣ-ਪੀਣ ਵਾਲੀਆਂ ਵਸਤੂਆਂ ਲੈ ਕੇ ਜਾਵੇਗਾ।