
Tarn Taran,(Punjab Today News Ca):- ਗੋਇੰਦਵਾਲ ਸਾਹਿਬ (Goindwal Sahib) ਦੀ ਕੇਂਦਰੀ ਜੇਲ੍ਹ ਵਿਚ ਗੈਂਗਵਾਰ ਦੌਰਾਨ ਦੋ ਗੈਂਗਸਟਰਾਂ ਦੀ ਹੱਤਿਆ ਦੇ ਮਾਮਲੇ ਵਿਚ ਗ੍ਰਿਫ਼ਤਾਰ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਸਣੇ 5 ਪੁਲਿਸ ਅਧਿਕਾਰੀਆਂ ਨੂੰ ਇਕ ਵਾਰ ਫਿਰ ਅਦਾਲਤ ਨੇ ਰਿਹਾਅ ਕਰ ਦਿੱਤਾ ਹੈ,ਥਾਣਾ ਗੋਇੰਦਵਾਲ ਸਾਹਿਬ (Goindwal Sahib) ਦੇ ਇੰਚਾਰਜ ਇੰਸਪੈਕਟਰ ਰਾਜਿੰਦਰ ਸਿੰਘ ਨੇ ਅਦਾਲਤ ਵਿਚ ਬਿਆਨ ਦਿੱਤਾ ਕਿ ਗੈਂਗਵਾਰ ਦੀ ਜਾਂਚ ਵਿਚ ਕਿਸੇ ਵੀ ਅਧਿਕਾਰੀ ਦੀ ਮਿਲੀਭੁਗਤ ਸਾਹਮਣੇ ਨਹੀਂ ਆਈ ਹੈ,ਜੇਲ੍ਹ ਸੁਪਰਡੈਂਟ ਉਸ ਦਿਨ ਛੁੱਟੀ ’ਤੇ ਸਨ,ਸਹਾਇਕ ਸੁਪਰਡੈਂਟ ਵਿਜੇ ਨੇ ਸਾਰੇ ਜ਼ਖਮੀਆਂ ਨੂੰ ਸਮੇਂ ਸਿਰ ਹਸਪਤਾਲ ਵਿਚ ਦਾਖਲ ਕਰਵਾਇਆ।
ਇਸ ’ਤੇ ਜੇਐਮਆਈਸੀ ਰਿਤੂ ਸੋਢੀ ਦੀ ਅਦਾਲਤ ਨੇ ਮੁਲਜ਼ਮਾਂ ਨੂੰ ਕੇਸ ਤੋਂ ਡਿਸਚਾਰਜ ਕਰਦਿਆਂ ਰਿਹਾਅ ਕਰ ਦਿੱਤਾ,ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ (Punjabi Singer Sidhu Moosewala Murder) ਮਾਮਲੇ ਨਾਲ ਸਬੰਧਤ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਗੁਰਗਿਆਂ ਵਿਚਕਾਰ 26 ਫਰਵਰੀ ਨੂੰ ਗੈਂਗਵਾਰ ਹੋਈ ਸੀ,ਇਸ ਦੌਰਾਨ ਗੈਂਗਸਟਰ ਮਨਦੀਪ ਸਿੰਘ ਤੂਫਾਨ ਅਤੇ ਮਨਮੋਹਨ ਸਿੰਘ ਮੋਹਣਾ ਦੀ ਹੱਤਿਆ ਕਰ ਦਿੱਤੀ ਗਈ,ਜਦਕਿ ਕੇਸ਼ਵ ਬਠਿੰਡਾ,ਮਨਪ੍ਰੀਤ ਸਿੰਘ ਭਾਊ ਅਤੇ ਅਰਸ਼ਦ ਖ਼ਾਨ ਜ਼ਖਮੀ ਹੋ ਗਏ।
ਜ਼ਿਕਰਯੋਗ ਹੈ ਕਿ ਗੋਇੰਦਵਾਲ ਸਾਹਿਬ (Goindwal Sahib) ਜੇਲ੍ਹ ਵਿੱਚ ਦੋ ਗੈਂਗਸਟਰ ਗੈਂਗਵਾਰ ਵਿੱਚ ਮਾਰੇ ਗਏ ਸਨ,ਇਨ੍ਹਾਂ ਦਾ ਕਤਲ ਲਾਰੈਂਸ ਗੈਂਗ ਵੱਲੋਂ ਜੇਲ੍ਹ ਵਿੱਚ ਕੀਤਾ ਗਿਆ,ਮੋਹਨ ਤੇ ਤੂਫ਼ਾਨ ਜੱਗੂ ਭਗਵਾਨਪੁਰੀਆ ਦੇ ਗੁਰਗੇ ਸਨ,ਉੱਥੇ ਹੀ ਇਨ੍ਹਾਂ ਦਾ ਤੀਜਾ ਸਾਥੀ ਕੇਸ਼ਵ ਦੀ ਹਾਲਤ ਗੰਭੀਰ ਹੈ,ਪੁਲਿਸ ਨੇ 7 ਗੈਂਗਸਟਰਾਂ ਖ਼ਿਲਾਫ਼ ਥਾਣਾ ਗੋਇੰਦਵਾਲ ਸਾਹਿਬ ਵਿਖੇ ਕੇਸ ਦਰਜ ਕੀਤਾ ਸੀ,ਇਸ ਗੈਂਗਵਾਰ ਤੋਂ 7 ਦਿਨ ਬਾਅਦ ਦੋ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋਏ, ਜਿਸ ਵਿਚ ਗੈਂਗਸਟਰ ਸਚਿਨ ਭਿਵਾਨੀ ਆਪਣੇ ਸਾਥੀਆਂ ਨਾਲ ਮਨਦੀਪ ਸਿੰਘ ਤੂਫਾਨ ਅਤੇ ਮਨਮੋਹਨ ਸਿੰਘ ਮੋਹਣਾ ਦੀ ਹੱਤਿਆ ਦੀ ਜ਼ਿੰਮੇਵਾਰੀ ਲੈਂਦੇ ਦਿਖਾਈ ਦਿੱਤੇ।
ਸਰਕਾਰ ਦੇ ਨਿਰਦੇਸ਼ਾਂ ’ਤੇ ਪੁਲਿਸ (Police) ਨੇ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ, ਸਹਾਇਕ ਸੁਪਰਡੈਂਟ ਹਰੀਸ਼ ਕੁਮਾਰ, ਵਿਜੇ ਕੁਮਾਰ, ਏਐਸਆਈ ਚਰਨਜੀਤ ਸਿੰਘ ਅਤੇ ਜੋਗਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਨਾਮਜ਼ਦ ਕੀਤਾ ਸੀ ਪਰ ਅਗਲੇ ਦਿਨ ਅਦਾਲਤ ਨੇ ਪੁਲਿਸ ਨੂੰ ਫਟਕਾਰ ਲਗਾਉਂਦਿਆਂ ਇਹ ਕਹਿੰਦਿਆਂ ਜ਼ਮਾਨਤ ਦਿੱਤੀ ਸੀ ਕਿ ਜਿਨ੍ਹਾਂ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਜਾ ਰਿਹਾ ਹੈ,ਉਹ ਸਾਰੀਆਂ ਜ਼ਮਾਨਤ ਯੋਗ ਹਨ,ਜਾਣਕਾਰੀ ਅਨੁਸਾਰ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਵੀ ਪੁਲਿਸ (Police) ਨੇ 7 ਮਾਰਚ ਰਾਤ 11 ਵਜੇ ਤੱਕ ਕਿਸੇ ਵੀ ਅਧਿਕਾਰੀ ਨੂੰ ਰਿਹਾਅ ਨਹੀਂ ਕੀਤਾ,ਸਾਰਿਆਂ ਨੂੰ ਅੱਧੀ ਰਾਤ ਨੂੰ ਹੀ ਗੈਂਗਵਾਰ ਦੇ ਮਾਮਲੇ ਵਿਚ ਜੋੜ ਦਿੱਤਾ ਗਿਆ ਅਤੇ ਅਗਲੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਸੀ।