spot_img
Thursday, February 22, 2024
spot_img
spot_imgspot_imgspot_imgspot_img
HomeਪੰਜਾਬNRI ਨਿਹੰਗ ਭਾਈ ਪ੍ਰਦੀਪ ਸਿੰਘ ਦਾ ਅੱਜ ਜੱਦੀ ਪਿੰਡ ਗਾਜੀਕੋਟ 'ਚ ਹੋਇਆ...

NRI ਨਿਹੰਗ ਭਾਈ ਪ੍ਰਦੀਪ ਸਿੰਘ ਦਾ ਅੱਜ ਜੱਦੀ ਪਿੰਡ ਗਾਜੀਕੋਟ ‘ਚ ਹੋਇਆ ਅੰਤਿਮ ਸਸਕਾਰ,ਹੋਲੇ ਮਹੱਲੇ ‘ਚ ਬੇਰਹਿਮੀ ਨਾਲ ਹੋਇਆ ਸੀ ਕਤਲ

Punjab Today News Ca:-

Gurdaspur,(Punjab Today News Ca):- ਸ੍ਰੀ ਆਨੰਦਪੁਰ ਸਾਹਿਬ (Sri Anandpur Sahib) ਹੋਲੇ ਮੋਹਲੇ ਸਮੇਂ ਗੁਰਦਾਸਪੁਰ ਦੇ ਪਿੰਡ ਗਾਜੀ ਕੋਟ ਦੇ ਰਹਿਣ ਵਾਲੇ ਭਾਈ ਪ੍ਰਦੀਪ ਸਿੰਘ ਦਾ ਕਤਲ ਹੋ ਗਿਆ ਸੀ,ਜਿਸ ਦਾ ਅੰਤਿਮ ਸਸਕਾਰ ਉਹਨਾਂ ਦੇ ਜੱਦੀ ਪਿੰਡ ਗਾਜੀਕੋਟ ਜ਼ਿਲ੍ਹਾ ਗੁਰਦਾਸਪੁਰ (Gurdaspur) ਵਿਖੇ ਪੂਰੇ ਖਾਲਸਾਈ ਰੀਤੀ ਰਿਵਾਜਾਂ ਨਾਲ ਕੀਤਾ ਗਿਆ,ਅੰਤਿਮ ਸਸਕਾਰ ਮੌਕੇ ਪਰਿਵਾਰ ਦੇ ਨਾਲ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਸੀ,ਸਸਕਾਰ ਮੌਕੇ ਵੱਖੋ -ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਸਮੇਤ ਭਾਰੀ ਤਦਾਤ ਵਿੱਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ ਹੈ।

ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਵੀ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅਤੇ ਨਾਲ ਹੀ ਉਹਨਾਂ ਇਸ ਘਟਨਾ ਦੀ ਕੜੀ ਨਿਖੇਧੀ ਕਰਦੇ ਹੋਏ ਲਾਅ ਐਂਡ ਆਰਡਰ ਦੇ ਹਾਲਾਤਾਂ ਲਈ ਸਰਕਾਰ ਨੂੰ ਕੋਸਿਆ ਅਤੇ ਕਿਹਾ ਕਿ ਇਸ ਘਟਨਾ ਤੋਂ ਸੇਧ ਲੈਂਦਿਆਂ ਸਭ ਨੂੰ ਜਿੰਮੇਵਾਰੀ ਨਾਲ ਗੁਰੂ ਘਰਾਂ ‘ਚ ਜਾਣ ਮੌਕੇ ਨਿਮਾਣਾ ਬਣ ਕੇ ਜਾਣਾ ਚਾਹੀਦਾ ਹੈ ਅਤੇ ਅਜਿਹੀ ਹੁੱਲੜਬਾਜ਼ੀ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ,ਨਾਲ ਹੀ ਉਨ੍ਹਾਂ ਕਿਹਾ ਇਸ ਘਟਨਾ ਦੀ ਜਿੰਮੇਦਾਰੀ ਤੋਂ ਅਸੀਂ ਭੱਜ ਨਹੀਂ ਸਕਦੇ, ਇਸ ਘਟਨਾ ਲਈ ਅਸੀਂ ਸਭ ਜਿੰਮੇਦਾਰ ਹਾਂ। 

ਓਥੇ ਹੀ ਭਾਈ ਪ੍ਰਦੀਪ ਸਿੰਘ ਦੇ ਪਿਤਾ ਅਤੇ ਸਿੱਖ ਆਗੂ ਬਰਜਿੰਦਰ ਸਿੰਘ ਪਰਵਾਨਾ ਨੇ ਕਿਹਾ ਕਿ ਪ੍ਰਦੀਪ ਸਿੰਘ ਨੇ ਜਿਸ ਕੰਮ ਲਈ ਆਪਣੀ ਸ਼ਹਾਦਤ ਦਿੱਤੀ ਹੈ ਹੋ ਸਕਦਾ ਇਸ ਸ਼ਹਾਦਤ ਨਾਲ ਅੱਗੇ ਆਉਣ ਵਾਲੇ ਸਮੇਂ ਵਿੱਚ ਹੁੱਲੜਬਾਜ਼ੀ ਕਰਨ ਵਾਲੇ ਬਾਜ ਆ ਜਾਣਗੇ ਅਤੇ ਨਾਲ ਹੀ ਓਹਨਾਂ ਕਿਹਾ ਕਿ ਅੱਗੇ ਤੋਂ ਐਸੇ ਹੁਲੜਬਾਜਾਂ ਨੂੰ ਨਕੇਲ ਕਸੀ ਜਾਣੀ ਚਾਹੀਦੀ ਹੈ ਤਾਂ ਕਿ ਹੋਰ ਕਿਸੇ ਪਰਿਵਾਰ ਨੂੰ ਐਸਾ ਘਾਟਾ ਨਾ ਪਵੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular