
PUNJAB TODAY NEWS CA:- ਅਰਬਪਤੀ ਐਲਨ ਮਸਕ (Elon Musk) ਹੁਣ ਆਪਣਾ ਵੱਖਰਾ ਸ਼ਹਿਰ ਬਣਾਉਣ ਦੀ ਤਿਆਰੀ ਕਰ ਰਹੇ ਹਨ,ਰਿਪੋਰਟਾਂ ਮੁਤਾਬਕ ਮਸਕ ਨਾਲ ਜੁੜੀਆਂ ਇਕਾਈਆਂ ਅਤੇ ਉਨ੍ਹਾਂ ਦੀਆਂ ਕੰਪਨੀਆਂ ਟੈਕਸਾਸ ‘ਚ ਹਜ਼ਾਰਾਂ ਏਕੜ ਜ਼ਮੀਨ ਖਰੀਦ ਰਹੀਆਂ ਹਨ,ਦੱਸਿਆ ਜਾ ਰਿਹਾ ਹੈ ਕਿ ਇੱਥੇ ਜੋ ਟਾਊਨ ਬਣਾਇਆ ਜਾਵੇਗਾ,ਉੱਥੇ ਮਸਕ ਦੀਆਂ ਕੰਪਨੀਆਂ ਦੇ ਕਰਮਚਾਰੀ ਰਹਿਣਗੇ ਅਤੇ ਕੰਮ ਕਰਨਗੇ,ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਆਸਟਿਨ ਨੇੜੇ ਹੁਣ ਤੱਕ 3500 ਏਕੜ ਜ਼ਮੀਨ ਖਰੀਦੀ ਜਾ ਚੁੱਕੀ ਹੈ,ਮਸਕ ਜਿਸ ਸ਼ਹਿਰ ਨੂੰ ਇੱਥੇ ਵਸਾਉਣ ਲਈ ਕੰਮ ਕਰ ਰਹੇ ਹਨ,ਉਸ ਦਾ ਨਾਂ ‘ਸਨੇਲਬਰੁੱਕ’ ਹੋਵੇਗਾ।
ਮੀਡੀਆ ਰਿਪੋਰਟਾਂ ਵਿਚ ਜ਼ਮੀਨੀ ਰਿਕਾਰਡ ਅਤੇ ਕੰਪਨੀ ਦੇ ਅੰਦਰੂਨੀ ਸੰਚਾਰ ਦੇ ਆਧਾਰ ‘ਤੇ ਕਸਬੇ ਬਾਰੇ ਕਈ ਜਾਣਕਾਰੀਆਂ ਦਿੱਤੀਆਂ ਗਈਆਂ ਹਨ, ਇਸ ਮੁਤਾਬਕ ਐਲਨ ਮਸਕ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਕੰਪਨੀਆਂ ਬੋਰਿੰਗ ਕੋ,ਟੇਸਲਾ ਅਤੇ ਸਪੇਸਐਕਸ (SpaceX) ਦੇ ਕਰਮਚਾਰੀ ਇੱਥੇ ਰਹਿਣ,ਇਸ ਕਸਬੇ ਵਿੱਚ ਨਵੇਂ ਮਕਾਨਾਂ ਦਾ ਕਿਰਾਇਆ ਮਾਰਕੀਟ ਰੇਟ ਤੋਂ ਘੱਟ ਹੋਵੇਗਾ,ਦੱਸ ਦੇਈਏ ਕਿ ਆਸਟਿਨ ਵਿੱਚ ਇਹਨਾਂ ਸਾਰੀਆਂ ਕੰਪਨੀਆਂ ਦੀਆਂ ਵੱਡੀਆਂ ਉਤਪਾਦਨ ਸਹੂਲਤਾਂ ਹਨ,ਇਸੇ ਕਰਕੇ ਇਸ ਸ਼ਹਿਰ ਦੇ ਨੇੜੇ ਇੱਕ ਨਵਾਂ ਸ਼ਹਿਰ ਸਥਾਪਤ ਕਰਨ ਦਾ ਇਰਾਦਾ ਹੈ।
ਮਸਕ 100 ਤੋਂ ਵੱਧ ਘਰ ਬਣਾਉਣ ਦਾ ਇਰਾਦਾ ਰੱਖਦੇ ਹਨ,ਇਸ ਦੇ ਨਾਲ ਹੀ ਕਸਬੇ ਵਿੱਚ ਸਵੀਮਿੰਗ ਪੂਲ ਅਤੇ ਆਊਟਡੋਰ ਸਪੋਰਟਸ ਏਰੀਆ ਵੀ ਮੁਹੱਈਆ ਕਰਵਾਇਆ ਜਾਵੇਗਾ,ਇਸ ਤੋਂ ਪਹਿਲਾਂ 2020 ਵਿੱਚ, ਮਸਕ ਨੇ ਘੋਸ਼ਣਾ ਕੀਤੀ ਸੀ ਕਿ ਉਹ ਕੈਲੀਫੋਰਨੀਆ ਤੋਂ ਟੇਸਲਾ ਦੇ ਹੈੱਡਕੁਆਰਟਰ ਅਤੇ ਆਪਣੀ ਨਿੱਜੀ ਰਿਹਾਇਸ਼ ਨੂੰ ਸ਼ਿਫਟ ਕਰਨਗੇ,ਇਸ ਦੇ ਨਾਲ ਹੀ 2022 ਵਿੱਚ ਟੇਸਲਾ ਨੇ ਆਸਟਿਨ ਵਿੱਚ ਇੱਕ ਨਵੀਂ ਗੀਗਾਫੈਕਟਰੀ ਨਿਰਮਾਣ ਸਹੂਲਤ ਖੋਲ੍ਹੀ, ਜਦੋਂਕਿ ਸਪੇਸਐਕਸ ਅਤੇ ਦਿ ਬੋਰਿੰਗ ਕੰਪਨੀ ਕੋਲ ਟੈਕਸਾਸ ਵਿੱਚ ਵੀ ਇਹ ਸਹੂਲਤਾਂ ਹਨ।