
Fresno (Californians), March 27, 2023,(Azad Soch News):- ਸੈਕਰਾਮੈਂਟੋ ਕਾਉਂਟੀ ਸ਼ੈਰਿਫ (Sacramento County Sheriff) ਦੇ ਦਫਤਰ ਦੇ ਅਨੁਸਾਰ,ਐਤਵਾਰ ਨੂੰ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੋਸਾਇਟੀ (Gurdwara Sacramento Sikh Society) ਵਿੱਚ ਪਹਿਲੇ ਨਗਰ ਕੀਰਤਨ ਦੌਰਾਨ ਹੋਈ ਗੋਲੀਬਾਰੀ ਦੌਰਾਨ ਦੋ ਲੋਕਾਂ ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ,ਇਹ ਗੋਲੀਬਾਰੀ ਦੀ ਘਟਨਾ ਮਸ਼ਹੂਰ ਗੁਰਦਵਾਰਾ ਬਰਾਡਸ਼ਾਹ ਸਟਰੀਟ (Gurdwara Broadshah Street) ਤੇ ਵਾਪਰੀ ਹੈ,ਪੁਲਿਸ ਰਿਪੋਰਟ ਅਨੁਸਾਰ ਗੁਰੂ ਘਰ ਦੀ ਨਵੀਂ ਬਿਲਡਿੰਗ ਬਣਨ ਉਪਰੰਤ ਇੱਥੇ ਪਹਿਲਾ ਨਗਰ ਕੀਰਤਨ ਸ਼ਸ਼ੋਬਤ ਕੀਤਾ ਗਿਆ ਸੀ,ਜਦੋਂ ਗੁਰੂ ਘਰ ਤੋ ਨਗਰ ਕੀਰਤਨ ਤੁਰਿਆ ਤਾਂ ਤਕਰੀਬਨ 2.30 ਸ਼ਾਂਮੀ ਦੋ ਪੰਜਾਬੀ ਗੁੱਟਾਂ ਵਿਚਕਾਰ ਪੁਰਾਣੀ ਰੰਜ਼ਸ਼ ਦੇ ਚਲਦਿਆ ਲੜਾਈ ਹੋ ਗਈ।
ਅਤੇ ਇੱਕ ਗਰੁੱਪ ਦੇ ਮੈਂਬਰ ਨੂੰ ਹੇਠਾਂ ਸੁੱਟਿਆ ਹੋਇਆ ਸੀ ਜਦੋਂ ਉਸਨੇ ਗੋਲਾ-ਬਾਰੀ ਕਰਕੇ ਦੋ ਵਿਅਕਤੀਆ ਨੂੰ ਜਖਮੀ ਕਰ ਦਿੱਤਾ,ਦੋਹਾਂ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ,ਜਿੱਥੇ ਦੋਵਾਂ ਦੀ ਹਾਲਤ ਨਾਜੁੱਕ ਬਣੀ ਹੋਈ ਹੈ,ਪੁਲਿਸ (Police) ਨੇ ਮੌਕੇ ਤੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ,ਜਦੋਂ ਕਿ ਤੀਜਾ ਵਿਅੱਕਤੀ ਫਰਾਰ ਹੈ,ਭਰੋਸੇਯੋਗ ਸੂਤਰਾਂ ਮੁਤਾਬਿਕ ਸ਼ਾਇਦ ਜਖਮੀਆਂ ਵਿੱਚੋਂ ਇੱਕ ਫ਼ੌਜੀ ਨਾਮੀ ਵਿਅੱਕਤੀ ਦੀ ਹਾਲਤ ਬੇਹੱਦ ਚਿੰਤਾ-ਜਨਕ ਹੈ,ਪੁਲਿਸ (Police) ਇਸ ਘਟਨਾਂ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ,ਇਸ ਘਟਨਾਂ ਕਾਰਨ ਸੈਕਰਾਮੈਂਟੋ ਏਰੀਏ ਦੀ ਪੂਰੀ ਸਿੱਖ ਕਮਿਉਂਨਟੀ (Sikh Community) ਭਾਰੀ ਸਦਮੇ ਵਿੱਚ ਹੈ।