Ludhiana,(Punjab Today News Ca):- ਲੁਧਿਆਣਾ ਦੇ ਲੋਕਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ,ਦਰਅਸਲ,ਕੁਝ ਦਿਨਾਂ ਤੋਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਬੈਰੀਅਰ (Ladoval Toll Plaza Barrier) ’ਤੇ 1 ਅਪ੍ਰੈਲ ਤੋਂ ਟੋਲ ਰੇਟਾਂ ਵਿੱਚ ਵਾਧਾ ਹੋਣ ਦੀਆਂ ਅਫ਼ਵਾਹਾਂ ਚੱਲ ਰਹੀਆਂ ਸਨ ਕਿ 31 ਮਾਰਚ ਦੀ ਰਾਤ ਨੂੰ ਟੋਲ ਪਲਾਜ਼ਾ ਦੇ ਰੇਟ ਵੱਧ ਜਾਣਗੇ,ਇਸ ਸਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਨੇ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ’ਤੇ 31 ਮਾਰਚ ਦੀ ਰਾਤ ਨੂੰ ਟੋਲ ਰੇਟਾਂ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ ਹੈ,ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਟੋਲ ਰੇਟ ਵਧਣ ਦੀਆਂ ਅਫ਼ਵਾਹਾਂ ਫੈਲ ਰਹੀਆਂ ਸਨ ਪਰ ਇੱਥੇ ਹਾਲੇ ਤੱਕ ਅਜਿਹਾ ਕੋਈ ਨੋਟਿਸ ਨਹੀਂ ਆਇਆ ਹੈ,ਉਨ੍ਹਾਂ ਦੱਸਿਆ ਕਿ ਟੋਲ ਪਲਾਜ਼ਾ ’ਤੇ ਨਵੇਂ ਰੇਟ 1 ਸਤੰਬਰ ਤੋਂ ਲਾਗੂ ਕੀਤੇ ਜਾਣਗੇ,ਪਹਿਲਾਂ ਇੱਕ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਰੇਟਾਂ ਵਿੱਚ ਵਾਧਾ ਕੀਤਾ ਜਾਵੇਗਾ।