
PATIALA,(PUNJAB TODAY NEWS CA):- ਪੰਜਾਬ ਕਾਂਗਰਸ ਦੇ ਸਾਬਕਾ ਮੁਖੀ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਰਿਹਾਈ ਦੀ ਆਸ ਇਕ ਵਾਰ ਫਿਰ ਜਗੀ ਹੈ,ਨਵਜੋਤ ਸਿੱਧੂ 34 ਸਾਲ ਪੁਰਾਣੇ ਰੋਡਰੇਜ ਮਾਮਲੇ ‘ਚ ਪਟਿਆਲਾ ਸੈਂਟਰਲ ਜੇਲ੍ਹ (Patiala Central Jail) ਵਿਚ ਸਜ਼ਾ ਕੱਟ ਰਹੇ ਹਨ,ਸਿੱਧੂ ਦੀ ਰਿਹਾਈ 9 ਤੋਂ 13 ਅਪ੍ਰੈਲ ਵਿਚ ਹੋਣ ਦੀ ਸੰਭਾਵਨਾ ਹੈ,ਵਿਸਾਖੀ ਲਿਸਟ ਵਿਚ ਸ਼ਾਮਲ ਹੋਰ ਕੈਦੀਆਂ ਦੀ ਰਿਹਾਈ ਵਿਚ ਸਿੱਧੂ ਦਾ ਨਾਂ ਵੀ ਸ਼ਾਮਲ ਕੀਤਾ ਜਾ ਰਿਹਾ ਹੈ,ਦਰਅਸਲ ਪੰਜਾਬ ਸਰਕਾਰ ਨੇ ਕੈਦੀਆਂ ਦੀ ਰਿਹਾਈ ਲਈ ਕਮੇਟੀ ਬਣਾਈ ਹੈ,ਕਮੇਟੀ ਹੀ ਇਸ ਬਾਰੇ ਆਪਣੀਆਂ ਸਿਫਾਰਸ਼ਾਂ ਦੇਵੇਗੀ।
ਜੇਲ੍ਹ ਵਿਭਾਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਕੋਲ ਹੈ ਤੇ ਆਖਰੀ ਫੈਸਲਾ ਉਨ੍ਹਾਂ ਨੇ ਹੀ ਲੈਣਾ ਹੈ,ਉਂਝ ਕਾਫੀ ਸਮੇਂ ਤੋਂ ਸਿੱਧੂ ਦੀ ਰਿਹਾਈ ਵਿਚ ਰੁਕਾਵਟਾਂ ਆ ਰਹੀਆਂ ਹਨ,ਇਸ ਤੋਂ ਪਹਿਲਾਂ 26 ਜਨਵਰੀ ਨੂੰ ਉਨ੍ਹਾਂ ਦੀ ਰਿਹਾਈ ਦੀ ਚਰਚਾ ਸੀ ਪਰ ਨਹੀਂ ਹੋ ਸਕੀ,ਸੁਪਰੀਮ ਕੋਰਟ ਨੇ 19 ਮਈ 2022 ਨੂੰ ਸਿੱਧੂ ਨੂੰ ਇਕ ਸਾਲ ਦੀਸਜ਼ਾ ਸੁਣਾਈ ਸੀ,20 ਮਈ ਨੂੰ ਸਿੱਧੂ ਨੇ ਪਟਿਆਲਾ ਕੋਰਟ ਵਿਚ ਸਰੰਡਰ ਕੀਤਾ ਸੀ,ਨਵਜੋਤ ਸਿੱਧੂ ਦਾ ਇਕ ਸਾਲ 19 ਮਈ 2023 ਨੂੰ ਪੂਰਾ ਹੋ ਰਿਹਾ ਹੈ,ਸਜ਼ਾ ਮਾਫ ਕਰਨਾ ਸਬੰਧਤ ਜੇਲ੍ਹ ਸੁਪਰੀਡੈਂਟ ਦਾ ਵੀ ਅਧਿਕਾਰ ਹੁੰਦਾ ਹੈ।
ਉਹ ਚੰਗੇ ਆਚਰਣ ਵਾਲੇ ਕੈਦੀ ਨੂੰ ਸਜ਼ਾ ਵਿਚ ਇਕ ਮਹੀਨੇ ਦੀ ਰਿਆਇਤ ਦੇ ਸਕਦਾ ਹੈ,ਸਿੱਧੂ ਨੇ ਇਕ ਸਾਲ ਵਿਚ ਨਾ ਤਾਂ ਕੋਈ ਪੈਰੋਲ ਲਈ ਤੇ ਨਾ ਹੀ ਕੋਈ ਛੁੱਟੀ,40 ਦਿਨ ਦੀ ਰਿਆਇਤ ਦਾ ਫਾਇਦਾ ਉਨ੍ਹਾਂ ਨੂੰ ਨਿਯਮ ਅਨੁਸਾਰ ਮਿਲ ਸਕਦਾ ਹੈ,ਇਸ ਲਈ ਸਿੱਧੂ ਦੀ ਰਿਹਾਈ 9 ਅਪ੍ਰੈਲ ਦੇ ਆਸ-ਪਾਸ ਹੋ ਸਕਦੀ ਹੈ,ਪੰਜਾਬ ਸਰਕਾਰ ਵਿਸਾਖੀ ਪੁਰਬ (Baisakhi East) ‘ਤੇ ਕੈਦੀਆਂ ਦੀ ਰਿਹਾਈ ਦੀ ਸੂਚੀ ਬਣਾ ਰਹੀ ਹੈ,ਜਿਸ ਵਿਚ 26 ਜਨਵਰੀ ਨੂੰ ਰਿਹਾਅ ਕਰਨ ਲਈ ਬਣੀ ਪ੍ਰਸਤਾਵਿਤ ਸੂਚੀ ਵਿਚ ਸ਼ਾਮਲ ਜ਼ਿਆਦਾਤਰ ਕੈਦੀਆਂ ਦੇ ਨਾਂ ਸ਼ਾਮਲ ਹਨ,ਨਵਜੋਤ ਸਿੱਧੂ ਪਟਿਆਲਾ ਜੇਲ੍ਹ ਵਿਚ ਕਲਰਕ ਦੇ ਰੂਪ ਵਿਚ ਕੰਮ ਕਰ ਰਹੇ ਹਨ ਤੇ ਇਸ ਦੌਰਾਨ ਉਨ੍ਹਾਂ ਦਾ ਆਚਰਣ ਵੀ ਚੰਗਾ ਰਿਹਾ ਹੈ।