
Ottawa,March 30 (Punjab Today News Ca):- ਕੈਨੇਡਾ ਰੈਵਨਿਊ ਏਜੰਸੀ (Canada Revenue Agency) ਵੱਲੋਂ ਅਗਲੇ ਸਾਲ ਤੋਂ ਟੈਕਸ ਫਾਈਲ ਕਰਨ ਲਈ ਨਵਾਂ ਆਟੋਮੈਟਿਕ ਸਿਸਟਮ (New Automatic System) ਸ਼ੁਰੂ ਕੀਤਾ ਜਾਵੇਗਾ,ਇਸ ਸਿਸਟਮ ਦੇ ਆਉਣ ਨਾਲ ਉਨ੍ਹਾਂ ਕੈਨੇਡੀਅਨਜ਼ ਦੀ ਕਾਫੀ ਮਦਦ ਹੋਵੇਗੀ ਜਿਹੜੇ ਆਪਣੇ ਟੈਕਸ ਫਾਈਲ ਨਹੀਂ ਕਰ ਸਕੇ ਤੇ ਬੈਨੇਫਿਟ ਹਾਸਲ ਨਹੀਂ ਕਰ ਸਕੇ,
ਇਸ ਹਫਤੇ ਪੇਸ਼ ਕੀਤੇ ਗਏ ਫੈਡਰਲ ਬਜਟ ਵਿੱਚ ਇਹ ਆਖਿਆ ਗਿਆ ਹੈ ਕਿ ਕੈਨੇਡਾ ਰੈਵਨਿਊ ਏਜੰਸੀ ਸੇਵਾਵਾਂ ਵਿੱਚ ਵਾਧੇ ਲਈ 2024 ਵਿੱਚ ਪਲੈਨ ਪੇਸ਼ ਕਰੇਗੀ।
ਇਸ ਤੋਂ ਪਹਿਲਾਂ ਏਜੰਸੀ ਵੱਲੋਂ ਸਟੇਕਹੋਲਡਰਜ਼ ਤੇ ਕਮਿਊਨਿਟੀ ਆਰਗੇਨਾਈਜ਼ੇਸ਼ਨਜ਼ (Community Organizations) ਨਾਲ ਸਲਾਹ ਮਸ਼ਵਰਾ ਕੀਤਾ ਜਾਵੇਗਾ,ਆਟੋਮੈਟਿਕ ਟੈਕਸ ਫਾਈਲਿੰਗ ਬਾਰੇ ਸੱਭ ਤੋਂ ਪਹਿਲਾਂ ਵਾਅਦਾ 2020 ਵਿੱਚ ਦਿੱਤੇ ਗਏ ਰਾਜ ਭਾਸ਼ਣ ਵਿੱਚ ਕੀਤਾ ਗਿਆ ਸੀ,ਲਿਬਰਲਾਂ ਦਾ ਇਹ ਦਾਅਵਾ ਹੈ ਕਿ ਇਸ ਨਾਲ ਮਹਿੰਗਾਈ ਦੇ ਇਸ ਦੌਰ ਵਿੱਚ ਕੈਨੇਡੀਅਨਜ਼ ਦੀ ਕਾਫੀ ਮਦਦ ਹੋਵੇਗੀ,ਕਈ ਮਾਹਿਰਾਂ ਵੱਲੋਂ ਆਟੋਮੈਟਿਕ ਟੈਕਸ ਫਾਈਲਿੰਗ ਦੀ ਮੰਗ ਕੀਤੀ ਗਈ ਸੀ ਤਾਂ ਕਿ ਕਮਜ਼ੋਰ ਕੈਨੇਡੀਅਨ ਕਿਸੇ ਵੀ ਤਰ੍ਹਾਂ ਦੇ ਬੈਨੇਫਿਟਸ ਤੋਂ ਸੱਖਣੇ ਨਾ ਰਹਿ ਜਾਣ।
ਕੈਨੇਡੀਅਨਜ਼ ਨੂੰ ਆਮ ਤੌਰ ਉੱਤੇ ਉਦੋਂ ਤੱਕ ਹਰ ਸਾਲ ਟੈਕਸ ਰਿਟਰਨ ਭਰਨ ਦੀ ਲੋੜ ਨਹੀਂ ਪੈਂਦੀ ਜਦੋਂ ਤੱਕ ਉਹ ਕਿਸੇ ਦੇ ਦੇਣਦਾਰ ਨਹੀਂ ਹਨ, ਪਰ ਫੈਡਰਲ ਸਰਕਾਰ ਕੈਨੇਡੀਅਨਜ਼ ਨੂੰ ਆਮਦਨ ਦੇ ਆਧਾਰ ਉੱਤੇ ਬੈਨੇਫਿਟ ਦੇਣ ਲਈ ਕੈਨੇਡਾ ਰੈਵਨਿਊ ਏਜੰਸੀ ਉੱਤੇ ਵੱਧ ਤੋਂ ਵੱਧ ਨਿਰਭਰ ਕਰ ਰਹੀ ਹੈ,
ਇਨ੍ਹਾਂ ਬੈਨੇਫਿਟਸ ਵਿੱਚ ਕੈਨੇਡਾ ਚਾਈਲਡ ਬੈਨੇਫਿਟ,ਕੈਨੇਡਾ ਹਾਊਸਿੰਗ ਬੈਨੇਫਿਟ ਤੇ ਜੀਐਸਟੀ ਟੈਕਸ ਕ੍ਰੈਡਿਟ ਨੂੰ ਆਰਜ਼ੀ ਤੌਰ ਉੱਤੇ ਡਬਲ ਕੀਤਾ ਜਾਣਾ ਵੀ ਸ਼ਾਮਲ ਹੈ।
2020 ਵਿੱਚ ਕਾਰਲਟਨ ਯੂਨੀਵਰਸਿਟੀ ਦੇ ਪੁਲਿਟੀਕਲ ਮੈਨੇਜਮੈਂਟ ਦੇ ਐਸੋਸਿਏਟ ਪ੍ਰੋਫੈਸਰ ਜੈਨੀਫਰ ਰੌਬਸਨ ਵੱਲੋਂ ਸਾਂਝੇ ਤੌਰ ਉੱਤੇ ਤਿਆਰ ਕੀਤੀ ਗਈ ਰਿਪੋਰਟ ਵਿੱਚ ਸਾਹਮਣੇ ਆਇਆ ਸੀ ਕਿ 10 ਤੋਂ 12 ਫੀ ਸਦੀ ਕੈਨੇਡੀਅਨਜ਼ ਆਪਣੇ ਟੈਕਸ ਫਾਈਲ ਹੀ ਨਹੀਂ ਕਰਦੇ,ਇਸ ਤਰ੍ਹਾਂ ਟੈਕਸ ਫਾਈਲ ਨਾ ਕਰਨ ਵਾਲੇ ਹਰ ਆਮਦਨ ਵਾਲੇ ਗਰੁੱਪ ਵਿੱਚ ਮਿਲਦੇ ਹਨ ਪਰ ਘੱਟ ਆਮਦਨ ਵਾਲੇ ਕੈਨੇਡੀਅਨ ਵਧੇਰੇ ਹਨ ਜਿਹੜੇ ਟੈਕਸ ਫਾਈਲ ਨਹੀਂ ਕਰਦੇ।