PUNJAB TODAY NEWS CA:- Australia Bans Tik Tok:- ਆਸਟ੍ਰੇਲੀਆ ਵਿੱਚ ਵੀ ਸਰਕਾਰੀ ਡਿਵਾਈਸਾਂ ‘ਤੇ ਚੀਨੀ ਸ਼ਾਰਟ ਵੀਡੀਓ ਐਪ ਟਿਕਟੋਕ (Tiktok Ban) ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ,ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਸਟ੍ਰੇਲੀਆ ਸਰਕਾਰ ਨੇ ਇਸ ਫੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ,ਹੁਣ ਕਿਸੇ ਵੀ ਸਰਕਾਰੀ ਕਰਮਚਾਰੀ ਜਾਂ ਆਸਟ੍ਰੇਲੀਆਈ ਸੰਸਦ ਮੈਂਬਰਾਂ ਦੇ ਫੋਨ,ਕੰਪਿਊਟਰ ‘ਤੇ ਚੀਨੀ ਐਪ (Chinese App) ਨਹੀਂ ਇੰਸਟਾਲ ਨਹੀਂ ਕੀਤੀ ਜਾਵੇਗੀ,ਇਸ ਤੋਂ ਪਹਿਲਾਂ ਅਮਰੀਕਾ,ਬ੍ਰਿਟੇਨ, ਨਿਊਜ਼ੀਲੈਂਡ ਅਤੇ ਫਰਾਂਸ ਵੀ ਸੁਰੱਖਿਆ ਕਾਰਨਾਂ ਕਰਕੇ ਟਿਕਟੋਕ ‘ਤੇ ਇਸ ਤਰ੍ਹਾਂ ਦੀ ਪਾਬੰਦੀ ਲਗਾ ਚੁੱਕੇ ਹਨ,ਹਾਲਾਂਕਿ Tiktok ਦੀ ਪੇਰੈਂਟ ਕੰਪਨੀ Bite Dance ਨੇ ਜਾਸੂਸੀ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਆਸਟ੍ਰੇਲੀਆਈ ਅਟਾਰਨੀ-ਜਨਰਲ ਮਾਰਕ ਡਰੇਫਸ (Australian Attorney-General Mark Dreyfus) ਨੇ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਮੰਗਲਵਾਰ ਨੂੰ ਪਾਬੰਦੀ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਇਹ ਹੁਕਮ “ਜਲਦੀ ਤੋਂ ਜਲਦੀ” ਲਾਗੂ ਕੀਤਾ ਜਾਵੇਗਾ,ਸੀਐਨਐਨ (CNN) ਦੀ ਇੱਕ ਰਿਪੋਰਟ ਦੇ ਅਨੁਸਾਰ,ਟਿੱਕਟੋਕ (Tik Tok) ‘ਤੇ ਪਾਬੰਦੀ ਲਗਾਉਣ ਦੇ ਆਸਟਰੇਲੀਆਈ ਸਰਕਾਰ ਦੇ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ,ਆਸਟਰੇਲੀਆ ਟਿਕਟੋਕ ਦੇ ਮੈਨੇਜਰ ਲੀ ਹੰਟਰ ਨੇ ਕਿਹਾ ਕਿ ਕੰਪਨੀ ਸਰਕਾਰ ਦੇ ਫੈਸਲੇ ਤੋਂ ਨਿਰਾਸ਼ ਹੈ,ਹੰਟਰ ਨੇ ਇਸ ਫੈਸਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ।