Toronto,(Punjab Today News Ca):- ਪੰਜਾਬ ਨਾਲ ਸਬੰਧਤ ਉਨ੍ਹਾਂ ਸੈਂਕੜੇ ਵਿਦਿਆਰਥੀਆਂ ਲਈ ਚੰਗੀ ਖਬਰ ਹੈ,ਜਿਨ੍ਹਾਂ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਨਕਲੀ ਆਫਰ ਲੈਟਰ ਦੀ ਵਰਤੋਂ ਕਰਨ ਦੇ ਦੋਸ਼ਾਂ ਹੇਠ ਡਿਪੋਰਟ ਕੀਤੇ ਜਾਣ ਦੇ ਹੁਕਮ ਸੁਣਾਏ ਸਨ,ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਚੰਗੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਇਮੀਗ੍ਰੇਸ਼ਨ ਮਨਿਸਟਰ ਸੀਨ ਫਰੇਜ਼ਰ ਵਲੋਂ ਇਨ੍ਹਾਂ ਨੂੰ ਬੈਨੇਫਿਟ ਆਫ ਡਾਊਟ ਦਾ ਲਾਹਾ ਦਿੱਤਾ ਜਾ ਸਕਦਾ ਹੈ,ਜਿਸ ਨਾਲ ਇਨ੍ਹਾਂ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਕੈਨੇਡਾ ਵਿੱਚ ਸੁਰੱਖਿਅਤ ਹੋ ਜਾਏਗਾ,ਇਹ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਾਈ ਕਰਕੇ ਵਰਕ ਪਰਮਿਟਾਂ ‘ਤੇ ਕੰਮ ਕਰ ਰਹੇ ਹਨ ਤੇ ਪੱਕਿਆਂ ਹੋਣ ਦੀ ਉਡੀਕ ਵਿੱਚ ਹਨ,ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਦਾ ਪੱਖ ਜਾਣੇ ਤੋਂ ਬਗੈਰ ਉਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਧੱਕੇ ਨਾਲ ਨਹੀਂ ਕੀਤੀ ਜਾਏਗੀ।