PUNJAB TODAY NEWS CA:- ਬਾਬਾ ਬਕਾਲਾ (Baba Bakala) ਦੇ ਪਿੰਡ ਰਜਧਾਨ ਦੀ ਰਹਿਣ ਵਾਲੀ ਮਨਵਿੰਦਰ ਕੌਰ ਨੇ ਆਪਣੀ ਮਿਹਨਤ ਤੇ ਲਗਨ ਨਾਲ ਕੈਨੇਡਾ ਵਿੱਚ ਪੁਲਿਸ ਅਫ਼ਸਰ (Police Officer) ਬਣਕੇ ਆਪਣੇ ਪਰਿਵਾਰ ਦਾ ਹੀ ਨਾਈ ਬਲਕਿ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ,ਮਨਵਿੰਦਰ ਕੌਰ (Manwinder Kaur) ਨੇ ਕੈਨੇਡਾ ਵਿੱਚ ਪੁਲਿਸ ਅਫ਼ਸਰ ਬਣਕੇ ਪੂਰੇ ਪੰਜਾਬ ਦੀਆ ਧੀਆ ਲਈ ਪ੍ਰੇਰਨਾ ਦਾਇਕ ਕੰਮ ਕੀਤਾ ਹੈ ਬਲਕਿ ਹਰ ਘਰ ਦੀ ਧੀ ਨੂੰ ਮਨਵਿੰਦਰ ਕੌਰ ਤੋ ਪ੍ਰੇਰਨਾ ਲੈਣੀ ਚਾਹੀਦੀ ਹੈ,ਪਿਤਾ ਮਨਜੀਤ ਸਿੰਘ ਸਬ ਇੰਸਪੈਕਟਰ (Sub Inspector) ਨਾਲ ਗੱਲ ਬਾਤ ਕਰਕੇ ਪਤਾ ਚਲਿਆ ਹੈ ਓਹਨਾ ਦਾ ਕਹਿਣਾ ਹੈ ਕਿ ਬੇਟੀ ਮਨਵਿੰਦਰ ਕੌਰ ਨੇ ਸਾਡਾ ਹੀ ਨਹੀਂ ਪੰਜਾਬ ਪੂਰੇ ਦਾ ਨਾਮ ਚਮਕਾਇਆ ਹੈ।