
Mohali,April 10, 2023,(Punjab Today News Ca):- ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਵੱਡਾ ਖੁਲ੍ਹਾਸਾ ਕੀਤਾ ਕਿ ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ,ਇਥੇ ਪੇਸ਼ੀ ਭੁਗਤਣ ਆਏ ਬਿਕਰਮ ਸਿੰਘ ਮਜੀਠੀਆ ਨੇ ਕਾਨੂੰਨ ਵਿਵਸਥਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਦੱਸਿਆ ਕਿ 7-8 ਵਾਰੀ ਉਹਨਾਂ ਨੂੰ ਧਮਕੀਆਂ ਵਾਲੇ ਫੋਨ ਆਏ ਹਨ ਜਿਸ ਬਾਰੇ ਉਹ ਸਮੇਂ ਸਮੇਂ ’ਤੇ ਡੀ ਜੀ ਪੀ ਨੂੰ ਸੂਚਿਤ ਕਰਦੇ ਰਹੇ ਹਨ ਤੇ ਉਹਨਾਂ ਵੇਰਵੇ ਵੀ ਪੁਲਿਸ ਨਾਲ ਸਾਂਝੇ ਕੀਤੇ ਹਨ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।
ਡੀ ਜੀ ਪੀ ਵੱਲੋਂ ਕਾਨੂੰਨ ਵਿਵਸਥਾ ਦਰੁੱਸਤ ਹੋਣ ਦੇ ਦਾਅਵੇ ਨੂੰ ਖਾਰਜ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਕਾਨੂੰਨ ਵਿਵਸਥਾ ਕੰਟਰੋਲ ਹੇਠ ਹੈ ਤਾਂ ਫਿਰ ਪੰਜਾਬ ਵਿਚ ਕੇਂਦਰੀ ਬਲ ਕਿਉਂ ਤਾਇਨਾਤ ਕੀਤੇ ਗਏ ਹਨ,ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਪਟਿਆਲਾ,ਲੁਧਿਆਣਾ ਸਮੇਤ ਅਨੇਕਾਂ ਥਾਵਾਂ ’ਤੇ ਧਾਰਾ 144 ਲਾਗੁ ਕੀਤੀ ਹੋਈ ਹੈ,ਉਹਨਾਂ ਕਿਹਾ ਕਿ ਜੇਕਰ ਹਾਲਾਤ ਆਮ ਵਰਗੇ ਹਨ ਤਾਂ ਫਿਰ ਇਹ ਧਾਰਾ ਕਿਉਂ ਲਾਗੁ ਕੀਤੀ ਹੈ,ਉਹ ਵੀ ਉਦੋਂ ਜਦੋਂ ਵਿਸਾਖੀ ਸਿਰ ’ਤੇ ਹੈ ਤੇ ਲੱਖਾਂ ਲੋਕਾਂ ਨੇ ਗੁਰੂ ਘਰਾਂ ਵਿਚ ਨਤਮਸਤਕ ਹੋਣਾ ਹੈ,ਉਹਨਾਂ ਕਿਹਾ ਕਿ ਗੈਂਗਸਟਰ ਜੇਲ੍ਹਾਂ ਵਿਚੋਂ ਸ਼ਰ੍ਹੇਆਮ ਇੰਟਰਵਿਊ ਦੇ ਰਹੇ ਹਨ ਤੇ ਤੁਸੀਂ ਦਾਅਵੇ ਕਰ ਰਹੇਹੋ ਕਿ ਸਭ ਕੁਝ ਠੀਕ ਹੈ।