Monday, October 2, 2023
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਐਨ.ਆਰ.ਆਈ.ਵਿੰਨੀਪੈਗ ਵਿਚ ਗੁਰਨਾਮ ਭੁੱਲਰ ਦਾ ਸ਼ੋਅ ਯਾਦਗਾਰੀ ਰਿਹਾ…

ਵਿੰਨੀਪੈਗ ਵਿਚ ਗੁਰਨਾਮ ਭੁੱਲਰ ਦਾ ਸ਼ੋਅ ਯਾਦਗਾਰੀ ਰਿਹਾ…

ਵਿੰਨੀਪੈਗ ( ਸ਼ਰਮਾ)- ਬੀਤੇ ਸ਼ਨੀਵਾਰ ਨੂੰ ਪ੍ਰਸਿਧ ਗਾਇਕ ਤੇ ਕਲਾਕਾਰ ਗੁਰਨਾਮ ਭੁੱਲਰ ਦਾ ਵਿੰਨੀਪੈਗ ਦੇ ਸੈਨਟੇਨੀਅਲ ਹਾਲ ਵਿਚ ਕਰਵਾਇਆ ਗਿਆ ਸ਼ੋਅ ਬਹੁਤ ਹੀ ਸਫਲ ਰਿਹਾ। ਦਰਸ਼ਕਾਂ ਸਰੋਤਿਆਂ ਨੇ ਗੁਰਨਾਮ ਭੁੱਲਰ ਦੇ ਹਿੱਟ ਗੀਤਾਂ ਉਪਰ ਭੰਗੜੇ ਪਾਏ ਤੇ ਸ਼ੋਅ ਨੂੰ ਯਾਦਗਾਰੀ ਬਣਾ ਦਿੱਤਾ।

ਜਿਕਰਯੋਗ ਹੈ ਕਿ ਜੀ ਹਾਅਕ ਸਟੂਡੀਓ ਵਲੋਂ ਡਾਇਮੰਡ ਟੂਰ 2023 ਦੇ ਨਾਮ ਹੇਠ ਗੁਰਨਾਮ ਭੁੱਲਰ ਦੇ ਸ਼ੋਅ ਕੈਨੇਡਾ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਕਰਵਾਏ ਜਾ ਰਹੇ ਹਨ। ਇਸਤੋਂ ਪਹਿਲਾਂ ਐਬਟਸਫੋਰਡ ਤੇ ਕੈਲਗਰੀ ਵਿਚ ਵੀ ਸਰੋਤਿਆਂ ਵਲੋਂ ਡਾਇਮੰਡ ਟੂਰ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ।

ਵਿੰਨੀਪੈਗ ਸ਼ੋਅ ਦੌਰਾਨ ਟੂਰ ਦੇ ਪ੍ਰਬੰਧਕਾਂ ਰਮਨ ਖੰਗੂੜਾ, ਜਸਪ੍ਰੀਤ ਧਾਲੀਵਾਲ, ਹੈਰੀ ਸੰਧੂ, ਰਵੀ ਚਾਹਲ, ਜੈ ਖੰਗੂੜਾ, ਜੱਸ ਢਿੱਲੋਂ, ਹਾਰਡੀ ਗਿੱਲ, ਅਮਨਦੀਪ ਢੀਂਡਸਾ, ਪਾਰਸ ਤਨੇਜਾ ਤੇ ਨਰੇਸ਼ ਸ਼ਰਮਾ ਨੇ ਮੁੱਖ ਸਪਾਂਸਰ ਚੈਂਪੀਅ ਟੋਇੰਗ ਦੇ ਗੈਰੀ ਮਾਂਗਟ ਤੇ ਹੋਰ ਸਪਾਂਸਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਜਿੰਮੇਵਾਰੀ ਸੁੱਖੀ ਰੰਧਾਵਾ ਨੇ ਬਾਖੂਬੀ ਨਿਭਾਈ।

ਗੁਰਨਾਮ ਭੁੱਲਰ ਦਾ ਅਗਲਾ ਸ਼ੋਅ ਟੋਰਾਂਟੋ ਵਿਚ 22 ਅਪ੍ਰੈਲ ਨੂੰ ਹੋਣ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular