ਵਿੰਨੀਪੈਗ ( ਸ਼ਰਮਾ)- ਬੀਤੀ 8 ਮਾਰਚ ਨੂੰ ਵਿੰਨੀਪੈਗ ਸ਼ਹਿਰ ਦੀ ਕੀਵਾਟਨ ਸਟਰੀਟ ਵਿਖੇ ਵਿਨਮੈਕਸ ਰੀਐਲਟੀ ਦੀ ਗਰੈਂਡ ਓਪਨਿੰਗ ਭਾਰੀ ਧੂਮ ਧੜੱਕੇ ਨਲਾ ਕੀਤੀ ਗਈ।
ਉਘੇ ਰੀਐਲਟਰ ਜਸਵੀਰ ਸਿੰਘ ,ਪੌਲ ਸਿੰਘ ਅਤੇ ਰਿੱਕੀ ਭਮਰਾ ਦੇ ਸਾਂਝੇ ਉਦਮ ਨਾਲ ਖੋਹਲੀ ਗਏ ਰੀਐਲਟੀ ਆਫਿਸ ਵਿਖੇ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਤੇ ਸੱਜਣ ਦੋਸਤ ਸ਼ਾਮਿਲ ਹੋਏ ਤੇ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ।
ਸਤਿਕਾਰਯੋਗ ਮਾਤਾ ਜੀ ਵਲੋ ਰਿਬਨ ਕੱਟ ਕੇ ਰਸਮੀ ਉਦਘਾਟਨ ਕੀਤਾ ਗਿਆ। ਸਵੇਰੇ 11 ਵਜੇ ਤੋ ਸ਼ਾਮ 4 ਵਜੇ ਤੱਕ ਚੱਲੇ ਪ੍ਰੋਗਰਾਮ ਦੌਰਾਨ ਚਾਹ-ਪਾਣੀ ਤੇ ਹੋਰ ਸਵਾਦਿਸ਼ਟ ਸਨੈਕਸ ਨਾਲ ਆਓ ਭਗਤ ਕੀਤੀ ਗਈ। ਰੀਐਲਟੀ ਪ੍ਰਬੰਧਕਾਂ ਵਲੋ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਬੇਹਤਰੀਨ ਸੇਵਾਵਾਂ ਲਈ ਰੈਅਲਟੀ ਨਾਲ ਜੁੜਨ ਦਾ ਸੱਦਾ ਦਿੱਤਾ।