
Surrey, 12th April 2023,(Punjab Today News Ca):- 10ਵੇਂ ਮਾਂ ਬੋਲੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਮੌਕੇ ਉੱਘੇ ਚਿਤਰਕਾਰ ਜਰਨੈਲ ਸਿੰਘ ਵੱਲੋਂ ਸਥਾਨਕ ਚਿਤਰਕਾਰਾਂ ਦੇ ਸਹਿਯੋਗ ਨਾਲ ਇਕ ਚਿਤਰ ਪ੍ਰਦਰਸ਼ਨੀ ਲਾਈ ਜਾਵੇਗੀ,ਇਹ ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਆਰਟਿਸਟ ਨੇ ਦੱਸਿਆ ਹੈ ਕਿ ਚਿਤਰ ਪ੍ਰਦਰਸ਼ਨੀ ਦਾ ਉਦਘਾਟਨ 16 ਅਪਰੈਲ (ਐਤਵਾਰ) ਨੂੰ ਬਾਅਦ ਦੁਪਹਿਰ 3 ਵਜੇ ਹੋਵੇਗਾ,ਇਸ ਪ੍ਰਦਰਸ਼ਨੀ ਵਿਚ ਪੰਜਾਬੀ ਸਭਿਆਚਾਰ,ਸਿੱਖ ਇਤਿਹਾਸ ਅਤੇ ਕੁਦਰਤ ਦੇ ਵੱਖ ਵੱਖ ਰੰਗਾਂ ਦੀ ਪੇਸ਼ਕਾਰੀ ਕਰਦੇ ਕਲਾਤਮਿਕ ਚਿਤਰ ਪ੍ਰਦਰਸ਼ਿਤ ਕੀਤੇ ਜਾਣਗੇ ਅਤੇ ਕੈਨੇਡੀਅਨ ਪੰਜਾਬੀ ਚਿਤਰਕਾਰਾਂ ਬਾਰੇ ਵਿਚਾਰ ਚਰਚਾ ਹੋਵੇਗੀ,ਪ੍ਰਦਰਸ਼ਨੀ ਦਾ ਸਮਾਪਤੀ ਸਮਾਗਮ 23 ਅਪਰੈਲ ਨੂੰ 3 ਵਜੇ ਹੋਵੇਗਾ,ਉਹਨਾਂ ਸਮੂਹ ਕਲਾ ਪ੍ਰੇਮੀਆਂ ਨੂੰ ਪ੍ਰਦਰਸ਼ਨੀ ਵਿਚ ਆ ਕੇ ਕਲਾਕਾਰਾਂ ਦੀ ਹੌਂਸਲਾ ਅਫਜ਼ਾਈ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ।