Alabama,(Punjab Today News Ca):- ਅਮਰੀਕਾ ਵਿਚ ਗੋਲੀਬਾਰੀ ਦੀ ਹਿੰਸਾ ਲਗਾਤਾਰ ਵੱਧਦੀ ਜਾ ਰਹੀ ਹੈ,ਇੱਥੇ ਅਲਬਾਮਾ ਸੂਬੇ ਦੇ ਡੇਡੇਵਿਲੇ ‘ਚ ਐਤਵਾਰ ਨੂੰ ਇਕ ਜਨਮਦਿਨ ਦੀ ਪਾਰਟੀ ਵਿਚ ਗੋਲੀਬਾਰੀ ਹੈ,ਇਸ ਫਾਇਰਿੰਗ ਵਿੱਚ ਛੇ ਨਾਬਾਲਗਾਂ ਦੀ ਮੌਤ ਹੋ ਗਈ,ਇਸ ਦੇ ਨਾਲ ਹੀ 20 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ,ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ,ਦੱਸਿਆ ਜਾ ਰਿਹਾ ਹੈ ਕਿ ਇਹ ਫਾਇਰਿੰਗ ਕਰਨ ਵਾਲਾ ਵੀ ਨਾਬਾਲਗ ਹੈ,ਮੀਡੀਆ ਰਿਪੋਰਟ ਨੇ ਇਕ ਚਸ਼ਮਦੀਦ ਦੇ ਹਵਾਲੇ ਨਾਲ ਕਿਹਾ-ਡੇਡਵਿਲੇ ‘ਚ ਜਨਮਦਿਨ ਦੀ ਪਾਰਟੀ ਚੱਲ ਰਹੀ ਸੀ,ਇਸ ਦਾ ਨਾਂ ਸਵੀਟ-16 ਸੀ,ਪਾਰਟੀ ਖਤਮ ਹੋਣ ਵਾਲੀ ਸੀ ਕਿ ਕਿਸੇ ਨੇ ਫਾਇਰਿੰਗ (Firing) ਸ਼ੁਰੂ ਕਰ ਦਿੱਤੀ,ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਕੁਝ ਹੀ ਮਿੰਟਾਂ ਵਿੱਚ ਉੱਥੇ ਪਹੁੰਚ ਗਈ।
ਪੁਲਿਸ ਨੇ 6 ਨਾਬਾਲਗਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ,ਇਸ ਹਮਲੇ ਵਿਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ,ਸੂਚਨਾ ਮੁਤਾਬਕ ਮਾਰੇ ਗਏ ਨਾਬਾਲਗਾਂ ਵਿੱਚੋਂ ਇੱਕ ਪ੍ਰਤਿਭਾਸ਼ਾਲੀ ਅਥਲੀਟ ਸੀ,ਅਲਬਾਮਾ (Alabama) ਦੇ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 10:30 ਵਜੇ ਵਾਪਰੀ,ਇਸ ਹਮਲੇ ਸਬੰਧੀ ਵਧੇਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ,ਪਰ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ,ਇਸ ਦੇ ਨਾਲ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ,ਅਲਬਾਮਾ ਦੇ ਗਵਰਨਰ ਕੇ ਈਵੇ ਨੇ ਕਿਹਾ-ਸਾਨੂੰ ਬਹੁਤ ਦੁਖਦਾਈ ਖ਼ਬਰ ਮਿਲੀ ਹੈ,ਸਮੂਹਿਕ ਗੋਲੀਬਾਰੀ ਵਿੱਚ ਕੁਝ ਲੋਕ ਮਾਰੇ ਗਏ ਹਨ,ਮੈਂ ਉਨ੍ਹਾਂ ਦੇ ਪਰਿਵਾਰਾਂ ਨਾਲ ਹਾਂ,ਅਜਿਹੇ ਅਪਰਾਧਾਂ ਨੂੰ ਅਮਰੀਕਾ ਅਤੇ ਇਸ ਰਾਜ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਹੈ,ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ।