AMRITSAR SAHIB,(PUNJAB TODAY NEWS CA):- ਅੰਮ੍ਰਿਤਪਾਲ ਸਿੰਘ (Amritpal Singh) ਦੀ ਪਤਨੀ ਕਿਰਨਦੀਪ ਕੌਰ (Kirandeep Kaur) ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ (Sri Guru Ramdas International Airport) ‘ਤੇ ਰੋਕਿਆ ਗਿਆ ਹੈ,ਕਿਰਨਦੀਪ ਕੌਰ ਤੋਂ ਏਅਰਪੋਰਟ ‘ਤੇ ਪੁੱਛਗਿਛ ਕੀਤੀ ਜਾ ਰਹੀ ਹੈ,ਉਹ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਜਾ ਰਹੀ ਸੀ,ਏਅਰਪੋਰਟ ਅਥਾਰਟੀ ਨੇ ਫਿਲਹਾਲ ਉਨ੍ਹਾਂ ਨੂੰ ਰੋਕਿਆ ਹੋਇਆ ਤੇ ਪੁਛਗਿੱਛ ਕੀਤੀ ਜਾ ਰਹੀ ਹੈ,ਮਿਲੀ ਜਾਣਕਾਰੀ ਮੁਤਾਬਕ ਕਿਰਨਦੀਪ ਸਵੇਰੇ 11.30 ਵਜੇ ਅੰਮ੍ਰਿਤਸਰ ਏਅਰਪੋਰਟ ਪਹੁੰਚੀ।
ਜਿਸ ਤੋਂ ਬਾਅਦ ਉਹ ਦੁਪਹਿਰ 1.30 ਵਜੇ ਦੀ ਫਲਾਈਟ ਰਾਹੀਂ ਲੰਡਨ ਲਈ ਰਵਾਨਾ ਹੋਣ ਵਾਲੀ ਸੀ,ਪਰ ਉਸ ਤੋਂ ਪਹਿਲਾ ਹੀ ਉਸ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰੋਕ ਲਿਆ ਗਿਆ,ਪੰਜਾਬ ਸਰਕਾਰ ਨੇ ਬਿਆਨ ਜਾਰੀ ਕੀਤਾ ਹੈ,ਕਿ ਉਨ੍ਹਾਂ ਨੇ ਕਿਰਨਦੀਪ ਕੌਰ ਨੂੰ ਨਜ਼ਰਬੰਦ ਨਹੀਂ ਕੀਤਾ,ਇਮੀਗ੍ਰੇਸ਼ਨ ਅਧਿਕਾਰੀਆਂ (Immigration officials) ਨੇ ਪਹਿਲਾਂ ਜਾਰੀ ਕੀਤੇ ਲੁੱਕਆਊਟ ਨੋਟਿਸ ਦੇ ਆਧਾਰ ‘ਤੇ ਉਸ ਨੂੰ ਫਲਾਈਟ ‘ਚ ਸਵਾਰ ਹੋਣ ਤੋਂ ਰੋਕ ਦਿੱਤਾ ਸੀ,ਪੰਜਾਬ ਪੁਲਿਸ (Punjab Police) ਨੇ ਉਸ ਨੂੰ ਹਿਰਾਸਤ ਵਿੱਚ ਨਹੀਂ ਲਿਆ ਹੈ।