
PATIALA,(PUNJAB TODAY NEWS CA):- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਪਤਨੀ ਡਾ. ਨਵਜੋਤ ਕੌਰ (Dr. Navjot Kaur) ਨੇ ਕੈਂਸਰ ਪੀੜਤਾਂ ਲਈ ਆਪਣੇ ਵਾਲ ਦਾਨ ਕਰ ਦਿੱਤੇ ਹਨ,ਉਨ੍ਹਾਂ ਨੇ ਆਪਣੀ ਨਵੀਂ ਲੁੱਕ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ,ਨਵਜੋਤ ਕੌਰ ਨੇ ਕਿਹਾ ਹੈ ਕਿ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋਣ ਤੋਂ ਮਗਰੋਂ ਉਨ੍ਹਾਂ ਨੇ ਦੂਜਿਆਂ ਦਾ ਦਰਦ ਸਮਝਿਆ ਹੈ,ਜਿਸ ਕਾਰਨ ਉਨ੍ਹਾਂ ਨੇ ਆਪਣੇ ਲੰਬੇ ਵਾਲ ਕਟਵਾ ਕੇ ਉਨ੍ਹਾਂ ਨੂੰ ਦਾਨ ਕਰ ਦਿੱਤਾ ਹੈ।
ਆਪਣੇ ਬੁਆਏ ਕੱਟ ਲੁੱਕ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਲੋਕਾਂ ਨੂੰ ਵੀ ਆਪਣੇ ਵਾਲ ਦਾਨ ਕਰਨ ਲਈ ਕਿਹਾ ਹੈ ਤਾਂ ਜੋ ਲੋੜਵੰਦ ਕੈਂਸਰ ਮਰੀਜ਼ਾਂ ਨੂੰ ਸਸਤੀ ਵਿਗ ਮਿਲ ਸਕੇ,ਡਾ. ਨਵਜੋਤ ਕੌਰ ਨੇ ਟਵਿੱਟਰ ‘ਤੇ ਆਪਣੀ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਚੀਜ਼ਾਂ ਨੂੰ ਨਾਲੇ ਵਿੱਚ ਸੁੱਟਣਾ ਦੂਜਿਆਂ ਲਈ ਬਹੁਤ ਮਾਅਨੇ ਰੱਖਦਾ ਹੈ,ਮੈਂ ਹੁਣੇ ਹੀ ਆਪਣੇ ਲਈ ਇੱਕ ਕੁਦਰਤੀ ਵਾਲਾਂ ਦੀ ਵਿੱਗ ਦੀ ਕੀਮਤ ਬਾਰੇ ਪੁੱਛਗਿੱਛ ਕੀਤੀ ਜਿਸ ਦੀ ਮੈਨੂੰ ਦੂਜੀ ਕੀਮੋਥੈਰੇਪੀ (Chemotherapy) ਤੋਂ ਬਾਅਦ ਲੋੜ ਹੋਵੇਗੀ।
ਇਹ ਕੀਮਤ ਲਗਪਗ 50 ਹਜ਼ਾਰ ਤੋਂ 70 ਹਜ਼ਾਰ ਰੁਪਏ ਹੈ,ਇਸ ਲਈ ਮੈਂ ਕੈਂਸਰ ਦੇ ਮਰੀਜ਼ ਨੂੰ ਆਪਣੇ ਵਾਲ ਦਾਨ ਕਰਨ ਦਾ ਫੈਸਲਾ ਕੀਤਾ ਕਿਉਂਕਿ ਜ਼ਿਆਦਾ ਦਾਨ ਕਰਨ ਦਾ ਮਤਲਬ ਹੈ ਸਸਤੇ ਵਾਲ…ਡਾ. ਨਵਜੋਤ ਕੌਰ ਨੇ ਪਿਛਲੇ ਮਹੀਨੇ ਹੀ ਕੈਂਸਰ ਦਾ ਆਪ੍ਰੇਸ਼ਨ ਕਰਵਾਇਆ ਹੈ,ਉਹ ਕੈਂਸਰ ਦੀ ਦੂਜੀ ਸਟੇਜ ਵਿੱਚ ਸਨ,ਉਨ੍ਹਾਂ ਨੇ ਅਪਰੇਸ਼ਨ ਤੋਂ ਪਹਿਲਾਂ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਲਈ ਪੋਸਟ ਵੀ ਸਾਂਝੀ ਕੀਤੀ ਸੀ।