Ottawa,April 20,(Punjab Today News Ca):- ਸਾਰੀਆਂ ਪਾਰਟੀਆ ਵੱਲੋਂ ਕੀਤੇ ਗਏ ਜ਼ੋਰਦਾਰ ਸਮਰਥਨ ਤੋਂ ਬਾਅਦ ਫੈਡਰਲ ਸਰਕਾਰ (Federal Government) ਦਾ ਗਰੌਸਰੀ ਰਿਬੇਟ ਬਿੱਲ (Grocery Rebate Bill) ਤੇ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਅਰਜੈਂਟ ਹੈਲਥ ਕੇਅਰ ਫੰਡਿੰਗ ਸਬੰਧੀ ਬਿੱਲ ਪੈਂਦੀ ਸੱਟੇ ਪਾਸ ਕਰ ਦਿੱਤਾ ਗਿਆ,ਬੁੱਧਵਾਰ ਨੂੰ ਇਹ ਬਿੱਲ ਹਾਊਸ ਆਫ ਕਾਮਨਜ਼ ਦੇ ਸਾਰੇ ਪੜਾਵਾਂ ਵਿੱਚੋਂ ਪਾਸ ਹੋ ਗਿਆ,ਮਾਰਚ ਵਿੱਚ ਪੇਸ਼ ਕੀਤੇ ਗਏ ਇਸ ਬਿੱਲ ਕੌਸਟ ਆਫ ਲਿਵਿੰਗ ਰਲੀਫ ਐਕਟ ਨੰ· 3 ਜਲਦ ਤੋਂ ਜਲਦ ਪਾਸ ਕਰਨ ਤੋਂ ਐਮਪੀਜ਼ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ,ਇਸ ਤੋਂ ਭਾਵ ਇਹ ਹੈ ਕਿ ਹੁਣ ਇਹ ਬਿੱਲ ਜਲਦ ਹੀ ਕਾਨੂੰਨ ਦਾ ਰੂਪ ਲੈ ਲਵੇਗਾ।
ਇਸ ਦੌਰਾਨ ਬਿੱਲ ਸੀ-46 ਤਹਿਤ ਫੈਡਰਲ ਪ੍ਰੋਵਿੰਸ਼ੀਅਲ ਫਿਸਕਲ ਅਰੇਂਜਮੈਂਟਸ ਐਕਟ (Federal Provincial Fiscal Arrangements Act) ਵਿੱਚ ਸੋਧ ਕੀਤੀ ਗਈ ਤਾਂ ਕਿ ਆਪਣੇ ਹੈਲਥ ਕੇਅਰ ਸਿਸਟਮਜ਼ ਨੂੰ ਲੀਹ ਉੱਤੇ ਲਿਆਉਣ ਲਈ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਫੰਡ ਮੁਹੱਈਆ ਕਰਵਾਏ ਜਾ ਸਕਣ,ਇਸ ਤਹਿਤ ਕੈਨੇਡਾ ਹੈਲਥ ਟਰਾਂਸਫਰ (ਸੀਐਚਟੀ) ਰਾਹੀਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ 2 ਬਿਲੀਅਨ ਡਾਲਰ ਦੇ ਫੰਡ ਮੁਹੱਈਆ ਕਰਵਾਏ ਜਾਣਗੇ।
ਇਸ ਤਹਿਤ 11 ਮਿਲੀਅਨ ਘੱਟ ਤੇ ਦਰਮਿਆਨੀ ਆਮਦਨ ਵਾਲੇ ਕੈਨੇਡੀਅਨਜ਼ ਨੂੰ 2·5 ਬਿਲੀਅਨ ਡਾਲਰ ਗਰੌਸਰੀ ਰਿਬੇਟ ਵਜੋਂ ਦਿੱਤੇ ਜਾਣਗੇ,ਇਨ੍ਹਾਂ ਨੂੰ ਗਰੌਸਰੀ ਸਟੋਰਜ਼ ਉੱਤੇ ਖਰਚ ਕਰਨਾ ਹੀ ਸ਼ਰਤ ਨਹੀਂ ਹੋਵੇਗੀ,ਇਸ ਨੂੰ ਜੀਐਸਟੀ ਰਿਬੇਟ (GST Rebate) ਵਜੋਂ ਹੀ ਲਿਆ ਜਾ ਰਿਹਾ ਹੈ ਤੇ ਇਹ ਜੀਐਸਟੀ ਟੈਕਸ ਕ੍ਰੈਡਿਟ ਸਿਸਟਮ ਰਾਹੀਂ ਮੁਹੱਈਆ ਕਰਵਾਏ ਜਾਣਗੇ।
ਇੱਕ ਵਾਰੀ ਇਹ ਬਿੱਲ ਪਾਸ ਹੋ ਜਾਣ ਤੋਂ ਬਾਅਦ ਯੋਗ ਜੋੜੇ,ਜਿਨ੍ਹਾਂ ਦੇ ਦੋ ਬੱਚੇ ਹਨ, ਉਨ੍ਹਾਂ ਨੂੰ 467 ਡਾਲਰ ਤੱਕ ਹਾਸਲ ਹੋਣਗੇ, ਜਦਕਿ ਯੋਗ ਸੀਨੀਅਰਜ਼ ਨੂੰ 225 ਡਾਲਰ ਹਾਸਲ ਹੋਣਗੇ ਤੇ ਯੋਗ ਸਿੰਗਲ ਵਿਅਕਤੀਆਂ ਨੂੰ 234 ਡਾਲਰ ਹਾਸਲ ਹੋਣਗੇ,ਬਿੱਲ ਨੂੰ ਤੇਜ਼ੀ ਨਾਲ ਪਾਸ ਕਰਨ ਉੱਤੇ ਪ੍ਰਤੀਕਿਰਿਆ ਦਿੰਦਿਆਂ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਇਸ ਨੂੰ ਬਹੁਤ ਹੀ ਵਧੀਆ ਖਬਰ ਦੱਸਿਆ।ਉਨ੍ਹਾਂ ਆਖਿਆ ਕਿ ਹੁਣ ਬਿੱਲ ਸੀ-46 ਸੈਨੇਟ ਕੋਲ ਜਾਵੇਗਾ ਤੇ ਉਮੀਦ ਹੈ ਕਿ ਉੱਥੇ ਵੀ ਇਸ ਨੂੰ ਤੇਜ਼ੀ ਨਾਲ ਪਾਸ ਕਰ ਦਿੱਤਾ ਜਾਵੇਗਾ।