Mississauga,April 20 (Punjab Today News Ca):- ਮਿਸੀਸਾਗਾ ਸਿਟੀ ਕਾਊਂਸਲ (Mississauga City Council) ਵੱਲੋਂ ਮੈਰੀਯੁਆਨਾ (Marijuana) ਦੇ ਰੀਟੇਲ ਸਟੋਰਜ਼ ਉੱਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਗਿਆ ਤੇ ਅਜਿਹੇ ਸਟੋਰਜ਼ ਨੂੰ ਸਿਟੀ ਵਿੱਚ ਲੋਕੇਟ ਤੇ ਆਪਰੇਟ ਕਰਨ ਦੀ ਖੁੱਲ੍ਹ ਦੇਣ ਦਾ ਫੈਸਲਾ ਕੀਤਾ ਗਿਆ ਹੈ,ਫੈਡਰਲ ਕੈਨਾਬਿਸ ਐਕਟ ਤਹਿਤ ਕੈਨੇਡਾ ਵਿੱਚ ਮਨੋਰੰਜਨ ਤੇ ਮੈਡੀਸਿਨ ਵਜੋਂ ਮੈਰੀਯੁਆਨਾ ਨੂੰ ਵੇਚਣਾ ਖਰੀਦਣਾ ਕਾਨੂੰਨੀ ਹੈ।
ਮੇਅਰ ਬੌਨੀ ਕ੍ਰੌਂਬੀ ਨੇ ਇਸ ਮੌਕੇ ਆਖਿਆ ਕਿ ਪਿਛਲੇ ਪੰਜ ਸਾਲਾਂ ਤੋਂ ਮਿਸੀਸਾਗਾ ਵੱਲੋਂ ਹੋਰਨਾਂ ਸਿਟੀਜ਼ ਦੇ ਰੀਟੇਲ ਕੈਨਾਬਿਸ ਸਟੋਰਜ਼ ਦੇ ਤਜ਼ਰਬੇ ਦੀ ਘੋਖ ਕੀਤੇ ਜਾਣ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਗਿਆ ਹੈ,ਉਨ੍ਹਾਂ ਆਖਿਆ ਕਿ ਅਸੀਂ ਚਾਹੁੰਦੇ ਸੀ ਕਿ ਸਿਟੀਜ਼ ਕੋਲ ਲੋਕੇਸ਼ਨਜ਼ ਤੇ ਲਾਇਸੰਸਿੰਗ ਦੇ ਮਾਮਲੇ ਵਿੱਚ ਵਧੇਰੇ ਕੰਟਰੋਲ ਹੁੰਦਾ ਪਰ ਹੋਰਨਾਂ ਸਿਟੀਜ਼ ਦੇ ਤਜਰਬੇ ਤੋਂ ਇਹੋ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਨੇ ਅਜਿਹੇ ਸਟੋਰਜ਼ ਖੋਲ੍ਹੇ ਹਨ ਉਨ੍ਹਾਂ ਨੂੰ ਸਕਾਰਾਤਮਕ ਹੁੰਗਾਰਾ ਹੀ ਮਿਲਿਆ ਹੈ।
ਉਨ੍ਹਾਂ ਆਖਿਆ ਕਿ ਇਸ ਨਾਲ ਸਥਾਨਕ ਰੈਜ਼ੀਡੈਂਟਸ ਨੂੰ ਕਾਨੂੰਨੀ ਤੌਰ ਉੱਤੇ ਮੈਰੀਯੁਆਨਾ ਰੀਟੇਲਰਜ਼ (Marijuana Retailers) ਤੋਂ ਮਿਲ ਜਾਇਆ ਕਰੇਗੀ ਤੇ ਇਸ ਨਾਲ ਸਿਟੀ ਵਿੱਚ ਰੋਜ਼ਗਾਰ ਦੇ ਵੀ ਨਵੇਂ ਮੌਕੇ ਮਿਲਣਗੇ,ਜਿ਼ਕਰਯੋਗ ਹੈ ਕਿ ਮਨੋਰੰਜਨ ਲਈ ਮੈਰੀਯੁਆਨਾ ਦੀ ਵਰਤੋਂ ਨੂੰ 17 ਅਕਤੂਬਰ, 2018 ਤੋਂ ਫੈਡਰਲ ਪੱਧਰ ਉੱਤੇ ਹੀ ਕਾਨੂੰਨੀ ਜਾਮਾ ਪਹਿਨਾ ਦਿੱਤਾ ਗਿਆ ਸੀ,ਉਸ ਸਮੇਂ ਮਿਸੀਸਾਗਾ (Mississauga) ਨੇ ਇਸ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਸੀ ਤੇ ਸਿਟੀ ਵਿੱਚ ਰੀਟੇਲ ਕੈਨਾਬਿਸ ਸਟੋਰ ਆਪਰੇਟ ਕਰਨ ਦੀ ਇਜਾਜ਼ਤ ਨਹੀ਼ਂ ਸੀ ਦਿੱਤੀ।