American,(Punjab Today News Ca):- ਅਮਰੀਕੀ ਰਾਸ਼ਟਰਪਤੀ ਜੋ ਬਿਡੇਨ (US President Joe Biden) 2024 ਦੀ ਰਾਸ਼ਟਰਪਤੀ ਚੋਣ ਲੜਨਗੇ,ਇਸ ਦੇ ਲਈ ਬਿਡੇਨ ਨੇ ਆਪਣੀ ਚੋਣ ਪ੍ਰਚਾਰ ਟੀਮ ਦਾ ਐਲਾਨ ਕਰ ਦਿੱਤਾ ਹੈ,ਅਮਰੀਕੀ ਮੀਡੀਆ ਮੁਤਾਬਕ ਬਿਡੇਨ ਨੇ ਆਪਣੀ ਚੋਣ ਮੁਹਿੰਮ ਦਾ ਪ੍ਰਬੰਧਨ ਕਰਨ ਲਈ ਵ੍ਹਾਈਟ ਹਾਊਸ (White House) ਦੇ ਸੀਨੀਅਰ ਅਧਿਕਾਰੀ ਅਤੇ ਲੰਬੇ ਸਮੇਂ ਤੋਂ ਡੈਮੋਕ੍ਰੇਟਿਕ ਪਾਰਟੀ (Democratic Party) ਦੀ ਕਾਰਕੁੰਨ ਜੂਲੀ ਸ਼ਾਵੇਜ਼ ਰੋਡਰਿਗਜ਼ ਨੂੰ ਫਿਰ ਤੋਂ ਚੁਣਿਆ ਹੈ,ਬਿਡੇਨ ਨੇ ਵ੍ਹਾਈਟ ਹਾਊਸ (White House) ਦੇ ਬਾਹਰ ਹਿੰਸਕ ਪ੍ਰਦਰਸ਼ਨ ਦੀ ਇੱਕ ਵੀਡੀਓ ਟਵੀਟ ਕਰਕੇ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ।
ਟਵੀਟ ਦੇ ਕੈਪਸ਼ਨ ‘ਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਲਿਖਿਆ ਹੈ ਕਿ ਹਰ ਪੀੜ੍ਹੀ ਕੋਲ ਅਜਿਹਾ ਮੌਕਾ ਹੁੰਦਾ ਹੈ ਜਦੋਂ ਉਨ੍ਹਾਂ ਨੂੰ ਲੋਕਤੰਤਰ ਨੂੰ ਬਚਾਉਣ ਲਈ ਖੜ੍ਹੇ ਹੋਣਾ ਪੈਂਦਾ ਹੈ,ਇਹ ਮੌਲਿਕ ਆਜ਼ਾਦੀ ਲਈ ਹੈ,ਇਸ ਲਈ ਮੈਂ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਦੁਬਾਰਾ ਚੋਣ ਲੜਨ ਜਾ ਰਿਹਾ ਹਾਂ,ਸਾਡੇ ਨਾਲ ਜੁੜੋ,ਬਿਡੇਨ ਨੇ ਰਾਸ਼ਟਰਪਤੀ ਚੋਣ ਲਈ ਆਪਣੀ ਚੋਣ ਪ੍ਰਚਾਰ ਟੀਮ ਦਾ ਐਲਾਨ ਕਰ ਦਿੱਤਾ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਦਿਨੀਂ ਸੁਰਖੀਆਂ ‘ਚ ਰਹੇ ਸਨ,ਉਸਨੇ ਪਿਛਲੇ ਸਾਲ ਨਵੰਬਰ 2022 ਵਿੱਚ 2024 ਦੇ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾ ਐਲਾਨ ਕੀਤਾ ਸੀ,ਦੱਸ ਦਈਏ ਕਿ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੀ ਚੋਣ 5 ਨਵੰਬਰ 2024 ਨੂੰ ਹੋਵੇਗੀ।
ਅਜਿਹੇ ‘ਚ ਸ਼ੰਕਾ ਸੀ ਕਿ ਕੀ ਇਸ ਵਾਰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਚੋਣ ਮੈਦਾਨ ‘ਚ ਨਜ਼ਰ ਆਉਣਗੇ ਜਾਂ ਨਹੀਂ,ਜੋ ਬਿਡੇਨ ਦੇ ਚੋਣ ਮੈਦਾਨ ਵਿੱਚ ਉਤਰਨ ਬਾਰੇ ਸ਼ੱਕ ਇਸ ਲਈ ਵੀ ਸੀ ਕਿਉਂਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਦੀ ਲੋਕਪ੍ਰਿਅਤਾ ਵਿੱਚ ਕਮੀ ਆਈ ਹੈ,ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਡੇਨ ਦੇ ਨਾਮ ‘ਤੇ ਪਾਰਟੀ ਦੇ ਅੰਦਰ ਕੋਈ ਸਹਿਮਤੀ ਨਹੀਂ ਹੈ,ਪਰ ਆਖਿਰ ਉਨ੍ਹਾਂ ਨੇ ਆਪਣਾ ਨਾਂ ਤੈਅ ਕਰ ਲਿਆ ਕਿ ਉਹ ਇਸ ਵਾਰ ਵੀ ਚੋਣ ਲੜਨਗੇ।