
Burnaby,April 25,2023,(Punjab Today News Ca):- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਬਰਨਬੀ ਸਿਟੀ ਕੌਂਸਲ ਨੇ ਇਕ ਮਤਾ ਪ੍ਰਵਾਨ ਕਰਦਿਆਂ ਕੰਮ ਵਾਲੀ ਥਾਂ ’ਤੇ ਜਾਂ ਕਿਤੇ ਵੀ ਜਾਤੀ ਸੂਚਕ ਟਿੱਪਣੀਆਂ ਕਰਨ ਵਿਰੁੱਧ ਮਤਾ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਹੈ,ਹੁਣ ਜਾਤੀ ਸੂਚਕ ਟਿੱਪਣੀਆਂ ਕਰਨ ’ਤੇ ਅਜਿਹੇ ਵਿਅਕਤੀ ਨੂੰ ਸਥਾਨਕ ਕਾਨੂੰਨਾਂ ਮੁਤਾਬਕ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ,ਇਸ ਤੋਂ ਪਹਿਲਾਂ ਅਮਰੀਕਾ ਦੇ ਸਿਆਟਲ ਸ਼ਹਿਰ ਤੇ ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਵੀ ਅਜਿਹੇ ਹੀ ਮਤੇ ਪ੍ਰਵਾਨ ਕਰ ਕੇ ਜਾਤੀ ਸੂਚਕ ਟਿੱਪਣੀਆਂ ਕਰਨ ’ਤੇ ਪਾਬੰਦੀ ਲਗਾਈ ਜਾ ਚੁੱਕੀ ਹੈ,ਯਾਦ ਰਹੇ ਕਿ ਭਾਰਤ ਵਿਚ ਵੀ ਜਾਤੀ ਸੂਚਕ ਟਿੱਪਣੀ ਕਰਨਾ ਵੱਡੇ ਅਪਰਾਧਾਂ ਵਿਚ ਸ਼ਾਮਲ ਹੈ।