
Badal,(Punjab Today News Ca):- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Former Punjab Chief Minister Parkash Singh Badal) ਉਨ੍ਹਾਂ ਦੇ ਜੱਦੀ ਪਿੰਡ ਬਾਦਲ ‘ਚ ਪੰਜ ਤੱਤਾਂ ‘ਚ ਵਿਲੀਨ ਹੋ ਗਏ ਹਨ,ਉਨ੍ਹਾਂ ਨੂੰ ਬੇਟੇ ਸੁਖਬੀਰ ਸਿੰਘ ਬਾਦਲ ਨੇ ਮੁੱਖ ਅਗਨੀ ਦਿੱਤੀ ਹੈ,ਇਸ ਮੌਕੇ ਪਿੰਡ ਬਾਦਲ ‘ਚ ਉਨ੍ਹਾਂ ਦੇ ਸਮਰਥਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ,ਇਸ ਦੌਰਾਨ ਸੁਖਬੀਰ ਬਾਦਲ,ਹਰਸਿਮਰਤ ਬਾਦਲ ਅਤੇ ਬਾਕੀ ਪਰਿਵਾਰ ਵੀ ਬੇਹੱਦ ਭਾਵੁਕ ਹੋਇਆ,ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਦੇਸ਼ ਭਰ ਤੋਂ ਲੋਕ ਪਹੁੰਚੇ ਹਨ,ਪੰਜਾਬ ਪੁਲਿਸ (Punjab Police) ਦੇ ਜਵਾਨਾਂ ਨੇ ਹਥਿਆਰ ਪੁੱਠੇ ਕਰਕੇ ਬਾਦਲ ਨੂੰ ਸਲਾਮੀ ਦਿੱਤੀ।