
Toronto,April 26 (Punjab Today News Ca):- ਬੁੱਧਵਾਰ ਨੂੰ ਟੋਰਾਂਟੋ ਪੁਲਿਸ ਸਰਵਿਸ (Toronto Police Service) ਵੱਲੋਂ ਪ੍ਰੋਜੈਕਟ ਸਟੈਲੀਅਨ (Project Stallion) ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ,ਇਸ ਪੋ੍ਰਜੈਕਟ ਦੌਰਾਨ ਪੁਲਿਸ ਨੂੰ ਚੋਰੀ ਕੀਤੀਆਂ ਗਈਆਂ 550 ਗੱਡੀਆਂ ਮਿਲੀਆਂ ਜਿਨ੍ਹਾਂ ਦਾ ਮੁੱਲ 27 ਮਿਲੀਅਨ ਡਾਲਰ ਤੋਂ ਵੀ ਜਿ਼ਆਦਾ ਦੱਸਿਆ ਜਾਂਦਾ ਹੈ,ਪੁਲਿਸ ਚੀਫ ਮਾਇਰਨ ਡੈਮਕਿਊ (Police Chief Myron Demq) ਨੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ।
ਕਿ ਇਸ ਪੋ੍ਰਜੈਕਟ ਤਹਿਤ ਬਹੁਤਾ ਧਿਆਨ ਸਿਟੀ ਦੇ ਪੱਛਮੀ ਸਿਰੇ ਤੋਂ ਚੋਰੀ ਹੋਈਆਂ ਗੱਡੀਆਂ ਤੇ ਕੈਟਾਲਿਟਿਕ ਕਨਵਰਟਰਜ਼ (Catalytic Converters) ਉੱਤੇ ਕੇਂਦਰਿਤ ਕੀਤਾ ਗਿਆ,ਪ੍ਰੋਜੈਕਟ ਸਟੈਲੀਅਨ ਨਵੰਬਰ 2022 ਵਿੱਚ ਸੁ਼ਰੂ ਹੋਇਆ ਸੀ ਤੇ ਇਸ ਦੌਰਾਨ ਚੋਰੀ ਦੀਆਂ 556 ਗੱਡੀਆਂ ਬਰਾਮਦ ਹੋਈਆਂ ਜਿਨ੍ਹਾਂ ਦਾ ਮੁੱਲ 27 ਮਿਲੀਅਨ ਡਾਲਰ ਤੋਂ ਵੀ ਜਿ਼ਆਦਾ ਹੈ।
ਇਸ ਦੌਰਾਨ 100 ਵਿਅਕਤੀਆਂ ਖਿਲਾਫ 300 ਤੋਂ ਵੱਧ ਚਾਰਜਿਜ਼ ਲਾਏ ਗਏ ਹਨ,ਡੈਮਕਿਊ ਨੇ ਆਖਿਆ ਕਿ 2019 ਤੋਂ ਹੀ ਟੋਰਾਂਟੋ ਵਿੱਚ ਗੱਡੀਆਂ ਦੀਆਂ ਚੋਰੀਆਂ ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ,ਉਨ੍ਹਾਂ ਆਖਿਆ ਕਿ ਇਹ ਮੁੱਦਾ ਸ਼ਹਿਰ ਤੇ ਜੀਟੀਏ ਭਰ ਵਿੱਚ ਵੱਡੀ ਸਿਰਦਰਦੀ ਬਣਿਆ ਹੋਇਆ ਹੈ,ਟੀਪੀਐਸ ਦੇ ਇਸ ਪੋ੍ਰਜੈਕਟ ਵਿੱਚ ਓਸੀਆਈਐਸ ਟੀਮ ਤੇ ਹੋਰ ਪੁਲਿਸ ਡਵੀਜ਼ਨਾਂ ਵੀ ਸ਼ਾਮਲ ਸਨ,ਇਸ ਦੌਰਾਨ ਚੋਰੀ ਦੀਆਂ ਗੱਡੀਆਂ ਬਰਾਮਦ ਕਰਨ ਤੇ ਅਜਿਹੇ ਜੁਰਮਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਸਿ਼ਕੰਜਾ ਕੱਸਣ ਲਈ ਇਹ ਪੋ੍ਰਜੈਕਟ ਸੁ਼ਰੂ ਕੀਤਾ ਗਿਆ,ਇਸ ਤਹਿਤ ਹੁਣ ਤੱਕ 119 ਲੋਕਾਂ ਨੂੰ ਚਾਰਜ ਕੀਤਾ ਜਾ ਚੁੱਕਿਆ ਹੈ,314 ਚਾਰਜਿਜ਼ ਲਾਏ ਗਏ ਹਨ,556 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ,ਬਰਾਮਦ ਕੀਤੀਆਂ ਗੱਡੀਆਂ ਦਾ ਮੁੱਲ 27,406,120 ਡਾਲਰ ਹੈ।