Ludhiana,April 30,2023,(Punjab Today News Ca):-Ludhiana Gas Leak: ਲੁਧਿਆਣਾ ਦੇ ਗਿਆਸਪੁਰਾ (Gyaspura) ਇਲਾਕੇ ਵਿਚ ਦਸੂਹਾ ਰੋਡ (Dasuha Road) ’ਤੇ ਪੈਂਦੇ ਸੂਏ ਕੋਲ ਗੈਸ ਲੀਕ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ ਜਦੋਂ ਕਿ ਅਨੇਕਾਂ ਹੋਰ ਬਿਮਾਰ ਹਨ ਜੋ ਹਸਪਤਾਲ ਵਿਚ ਜੇਰੇ ਇਲਾਜ ਹਨ,ਇਹ ਜਾਣਕਾਰੀ ਦਿੰਦਿਆਂ ਮੌਕੇ ’ਤੇ ਖੜ੍ਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਕਰਿਆਨਾ ਸਟੋਰ (Grocery Store) ਕੋਲ ਇਹ ਗੈਸ ਲੀਕ ਹੋਈ ਹੈ ਜਿਸ ਵਿਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਗਈ ਤੇ 6 ਹੋਰ ਬਿਮਾਰ ਹੋਏ ਹਨ ਜਿਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ,ਅਧਿਕਾਰੀ ਨੇ ਦੱਸਿਆ ਕਿ 200 ਤੋਂ 300 ਮੀਟਰ ਇਲਾਕਾ ਖਾਲੀ ਕਰਵਾਇਆ ਗਿਆ ਹੈ ਤੇ ਮੌਕੇ ’ਤੇ ਐਨ ਡੀ ਆਰ ਐਫ (NDRF) ਦੀ ਟੀਮ ਸੱਦੀ ਗਈ ਹੈ,ਇਸਦੇ ਨਾਲ ਹੀ ਡਾਕਟਰਾਂ ਦੀ ਟੀਮ ਵੀ ਸੱਦੀ ਗਈ ਹੈ,ਫੌਰੀ ਤੌਰ ’ਤੇ ਇਹ ਸਪਸ਼ਟ ਨਹੀਂ ਹੋਇਆ ਕਿ ਗੈਸ ਕਿਥੋਂ ਲੀਕ ਹੋ ਰਹੀ ਹੈ ਤੇ ਕਿਹੜੀ ਗੈਸ ਹੈ।