
Surrey,(Punjab Today News Ca):- ਪੰਜਾਬ ਦੇ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਅਤੇ ਆਪਣੇ ਪਰਿਵਾਰ ਦੇ ਵਧੀਆ ਗੁਜ਼ਾਰੇ ਲਈ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਜਾਂਦੇ ਹਨ,ਜਿੱਥੇ ਜਾ ਕੇ ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਦੇ ਹਨ ਤਾਂ ਜੋ ਉਹ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ ਪਰ ਹੁਣ ਦਿਨੋਂ ਦਿਨ ਪੰਜਾਬੀ ਨੌਜੁਆਨਾਂ ਦੇ ਨਾਲ ਵਿਦੇਸ਼ੀ ਧਰਤੀ ‘ਤੇ ਮੰਦਭਾਗੀ ਘਟਨਾਵਾਂ ਵਾਪਰ ਰਹੀਆਂ ਹਨ,ਇਨ੍ਹਾਂ ਮੰਦਭਾਗੀਆਂ ਘਟਨਾਵਾਂ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ।
ਬੀਤੇ ਕੱਲ੍ਹ ਕੈਨੇਡਾ (Canada) ਦੇ ਸਰੀ ਵਿਖੇ ਪਿੰਡ ਸਰੌਦ ਦੇ ਵਾਸੀ ਜਰਨੈਲ ਸਿੰਘ ਦੇ ਹੋਣਹਾਰ ਨੌਜੁਆਨ ਪੁੱਤਰ ਪ੍ਰਦੀਪ ਸਿੰਘ ਰਟੌਲ (23) ਦੀ ਕਾਰ ਹਾਦਸੇ ਚ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ,ਦਸਿਆ ਜਾ ਰਿਹਾ ਹੈ ਕਿ ਸਵੇਰੇ ਲਗਭਗ ਢਾਈ ਵਜੇ ਸਰੀ ਦੀ ਮੁੱਖ ਸੜਕ ’ਤੇ ਵਾਪਰਿਆ ਇਹ ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡਣ ਤੋਂ ਬਾਅਦ ਉਕਤ ਪ੍ਰਦੀਪ ਸਿੰਘ ਦੇ ਨਾਲ ਬੈਠੈ ਇਕ ਹੋਰ ਨੌਜੁਆਨ ਅਤੇ ਔਰਤ ਦੀ ਵੀ ਹਾਦਸੇ ਦੌਰਾਨ ਮੌਤ ਹੋ ਗਈ,ਲਗਭਗ 6 ਵਰ੍ਹੇ ਪਹਿਲਾਂ ਸਰੌਦ ਤੋਂ ਆਪਣੇ ਚੰਗੇ ਭਵਿੱਖ ਲਈ ਪ੍ਰਦੀਪ ਸਿੰਘ ਕੈਨੇਡਾ ਦੀ ਧਰਤੀ ’ਤੇ ਪਹੁੰਚਿਆ ਸੀ ਤੇ ਉਸ ਨੇ ਪੜ੍ਹਾਈ ਪੂਰੀ ਕਰ ਲਈ ਸੀ।