asd
spot_img
Thursday, October 3, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਦਾ ਕੈਨੇਡਾ...

ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਦਾ ਕੈਨੇਡਾ ਦੀ ਧਰਤੀ ‘ਤੇ ਪਹੁੰਚਣ ਮੌਕੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ,ਇਤਿਹਾਸਕ ਸ਼ਸ਼ਤਰਾਂ ਦੇ ਦਰਸ਼ਨ

PUNJAB TODAY NEWS CA:-

CANADA,(PUNJAB TODAY NEWS CA):- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (Shiromani Panth Akali Buddha Dal) ਦੇ ਚੌਦਵੇਂ ਮੁਖੀ,ਸ਼੍ਰੋਮਣੀ ਸੇਵਾ ਰਤਨ,ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਦਾ ਕੈਨੇਡਾ ਦੀ ਧਰਤੀ ‘ਤੇ ਪਹੁੰਚਣ ਮੌਕੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਟੋਰਾਂਟੋ ਏਅਰਪੋਰਟ (Toronto Airport) ‘ਤੇ ਬਹਤੁ ਵੱਡੀ ਗਿੱਣਤੀ ‘ਚ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਵਲੋ ਜੈਕਾਰੇ ਨਰਸਿੰਘੇ ਤੇ ਫੁੱਲਾਂ ਦੀ ਵਰਖਾ ਕਰਕੇ ਜਿੱਥੇ ਬਾਬਾ ਬਲਬੀਰ ਸਿੰਘ ਨੂੰ ਜੀ ਆਇਆਂ ਕਿਹਾ ਗਿਆ, ਉੱਥੇ ਹੀ ਟੋਰਾਟੋਂ ਏਅਰਪੋਰਟ (Toronto Airport) ਵੀ ਪੂਰਾ ਖਾਲਸਾਈ ਰੰਗ ‘ਚ ਰੰਗਿਆ ਨਜ਼ਰ ਆ ਰਿਹਾ ਸੀ।ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਬਾਬਾ ਜੱਸਾ ਸਿੰਘ ਰਾਮਗੜੀਆਂ ਦੀ 300 ਸਾਲਾ ਜਨਮ ਸ਼ਤਾਬਦੀ ਜਿੱਥੇ ਭਾਰਤ ਭਰ ‘ਚ ਵਿਸ਼ਾਲ ਪੱਧਰ ਤੇ ਮਨਾਈ ਗਈ,ਸੰਗਤਾਂ ਦੇ ਵਿਸ਼ੇਸ਼ ਸੱਦੇ ‘ਤੇ ਕੈਨੇਡਾ ਦੀ ਧਰਤੀ ‘ਤੇ ਪਹੁੰਚੇ ਬਾਬਾ ਬਲਬੀਰ ਸਿੰਘ ਵੱਲੋਂ ਜਿੱਥੇ ਸ਼ਤਾਬਦੀ ਜੋੜ ਮੇਲੇ ‘ਚ ਸ਼ਮੂਲੀਅਤ ਕੀਤੀ ਜਾਵੇਗੀ,ਉੱਥੇ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਕੋਲ ਪਏ ਪੁਰਾਤਨ ਇਤਿਹਾਸਿਕ ਸ਼ਸ਼ਤਰਾਂ ਦੇ ਦਰਸ਼ਨ ਵੀ ਸਿੱਖ ਸੰਗਤਾਂ ਨੂੰ ਕਰਵਾਏ ਗਏ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments