Ottawa, July 27, 2023,(Punjab Today News Ca):- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਨੇ ਆਪਣੀ ਵਜ਼ਾਰਤ ਵਿਚ ਵੱਡੀ ਰੱਦੋ ਬਦਲ ਕਰਦਿਆਂ 7 ਮੰਤਰੀ ਨੂੰ ਅਹੁਦਿਆਂ ਤੋਂ ਫਾਰਗ ਕਰ ਦਿੱਤਾ ਹੈ ਜਦੋਂ ਕਿ ਕਈ ਨਵੇਂ ਮੰਤਰੀ ਬਣਾਏ ਹਨ ਜਿਹਨਾਂ ਵਿਚ ਚਾਰ ਇੰਡੋ ਕੈਨੇਡੀਅਨ ਵੀ ਸ਼ਾਮਲ ਹਨ। ਸਤੰਬਰ 2021 ਵਿਚ ਤੀਜੀ ਵਾਰ ਸੱਤਾ ਵਿਚ ਆਉਣ ਤੋਂ ਬਾਅਦ ਵਜ਼ਾਰਤ ਵਿਚ ਇਹ ਪਹਿਲੀ ਵੱਡੀ ਰੱਦੋ ਬਦਲ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਈ ਮੰਤਰੀਆਂ ਦੇ ਮਹਿਕਮੇ ਵੀ ਬਦਲ ਦਿੱਤੇ ਹਨ।ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਨਵਾਂ ਵਿੱਤ ਮੰਤਰੀ ਯਾਨੀ ਟਰੈਜ਼ਰੀ ਬੋਰਡ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।