Surrey, 25 August 2023,(Punjab Today News Ca):- ਕਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ (Canadian Punjabi Cultural Association Organized) ਵੱਲੋਂ ਬੀਤੇ ਦਿਨ ਮਰਹੂਮ ਗੀਤਕਾਰ ਗੁਰਦੇਵ ਸਿੰਘ ਮਾਨ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸੁਰਜੀਤ ਸਿੰਘ ਮਾਧੋਪੁਰੀ, ਪ੍ਰਿਤਪਾਲ ਗਿੱਲ, ਗਾਇਕ ਰਛਪਾਲ ਸਿੰਘ ਪਾਲ, ਅਤੇ ਹਰਚੰਦ ਸਿੰਘ ਬਾਗੜੀ ਕੀਤੀ।ਸਮਾਗਮ ਦਾ ਆਗਾਜ਼ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਸ਼ਿੰਦਾ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਇਆ।
ਉਪਰੰਤ ਗੁਰਦੇਵ ਸਿੰਘ ਮਾਨ ਬਾਰੇ ਪ੍ਰਿਤਪਾਲ ਗਿੱਲ ਨੇ ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਵੱਲੋਂ ਲਿਖਿਆ ਪਰਚਾ ਪੜ੍ਹਿਆ। ਜਤਿੰਦਰ ਨਿੱਝਰ, ਉੱਘੇ ਬਿਜਨਸਮੈਨ ਸੁੱਖੀ ਬਾਠ, ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ , ਪ੍ਰਿੰਸੀਪਲ ਰਣਜੀਤ ਸਿੰਘ ਪੰਨੂ, ਹਰਚੰਦ ਸਿੰਘ ਬਾਗੜੀ ਵੱਲੋਂ ਵਡਮੁੱਲੇ ਵਿਚਾਰ ਸਾਂਝੇ ਕੀਤੇ ਗਏ । ਇਸ ਮੌਕੇ ਪ੍ਰਸਿੱਧ ਲੇਖਕ ਹਰਚੰਦ ਸਿੰਘ ਬਾਗੜੀ ਨੂੰ ‘ਗੁਰਦੇਵ ਸਿੰਘ ਮਾਨ ਮੈਮੋਰੀਅਲ ਐਵਾਰਡ’ ਦਿੱਤਾ ਗਿਆ। ਦਰਸ਼ਨ ਸੰਘਾ ਨੇ ਹਰਚੰਦ ਬਾਗੜੀ ਬਾਰੇ ਪਰਚੇ ਪੜ੍ਹਿਆ। ਭਾਰਤ ਤੋਂ ਆਏ ਪੱਤਰਕਾਰ ਜਗਦੀਸ਼ ਬਮਰਾਹ ਅਤੇ ਸੁਰੀਲੇ ਗਾਇਕ ਰਛਪਾਲ ਸਿੰਘ ਪਾਲ ਨੂੰ ਸਭਾ ਵੱਲੋਂ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।