Las Vegas 07 Dec,(Punjab Today News Ca):- ਅਮਰੀਕਾ ਦੇ ਲਾਸ ਵੇਗਸ (Las Vegas) ਵਿੱਚ ਗੋ.ਲੀਬਾ.ਰੀ ਦੀ ਘਟਨਾ ਸਾਹਮਣੇ ਆਈ ਹੈ,ਨੇਵਾਦਾ ਯੂਨੀਵਰਸਿਟੀ ਕੈਂਪਸ (Nevada University Campus) ਵਿੱਚ ਹੋਈ ਗੋ.ਲੀਬਾ.ਰੀ ਵਿੱਚ ਤਿੰਨ ਲੋਕਾਂ ਦੀ ਮੌ.ਤ ਹੋ ਗਈ,ਉੱਥੇ ਹੀ ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਲਾਸ ਵੇਗਸ ਵਿੱਚ ਹੋਈ ਗੋ.ਲੀਬਾ.ਰੀ ਦੀ ਘਟਨਾ ‘ਤੇ ਨਜ਼ਰ ਰੱਖ ਰਿਹਾ ਹੈ,ਉੱਥੇ ਹੀ ਲਾਸ ਵੇਗਸ ਪੁਲਿਸ (Las Vegas Police) ਨੇ ਦੱਸਿਆ ਕਿ ਸ਼ੱਕੀ ਹ.ਮਲਾਵਰ ਦੀ ਵੀ ਮੌ.ਤ ਹੋ ਗਈ ਹੈ,ਲਾਸ ਵੇਗਸ ਪੁਲਿਸ ਵਿਭਾਗ (Las Vegas Police Department) ਨੇ ਬਿਆਨ ਵਿੱਚ ਕਿਹਾ ਕਿ ਤਿੰਨ ਲੋਕ ਇਸ ਗੋ.ਲੀਬਾ.ਰੀ ਵਿੱਚ ਮਾ.ਰੇ ਗਏ ਹਨ, ਜਦਕਿ ਇੱਕ ਵਿਅਕਤੀ ਗੋ.ਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ।
ਹਾਲਾਂਕਿ ਹਾਲੇ ਤੱਕ ਮ੍ਰਿ.ਤਕਾਂ ਦੀ ਪਛਾਣ ਨਹੀਂ ਕੀਤੀ ਗਈ ਹੈ,ਇਸ ਸਬੰਧੀ ਸਕੂਲ ਦੇ ਪ੍ਰੋਫੈਸਰ ਵਿਨਸੇਂਟ ਪੇਰੇਜ (Professor Vincent Perez) ਨੇ ਦੱਸਿਆ ਕਿ ਜਿਵੇਂ ਹੀ ਲੋਕਾਂ ਨੇ ਕੈਂਪਸ ਵਿੱਚ ਫਾ.ਇਰਿੰ.ਗ ਦੀ ਆਵਾਜ਼ ਸੁਣੀ ਤਾਂ ਉਹ ਆਪਣੀ ਜਾ.ਨ ਬਚਾਉਣ ਦੇ ਲਈ ਸੁਰੱਖਿਅਤ ਥਾਵਾਂ ਵੱਲ ਭੱਜੇ,ਪੁਲਿਸ ਦੇ ਬੁਲਾਰੇ ਐਡਮ ਗਾਰਸਿਆ ਨੇ ਬ੍ਰੀਫਿੰਗ ਵਿੱਚ ਦੱਸਿਆ ਕਿ ਕੈਂਪਸ ਵਿੱਚ ਇੱਕ ਸ਼ੂ.ਟਰ ਦੀ ਸੂਚਨਾ ਮਿਲੀ ਸੀ,ਮੌਕੇ ‘ਤੇ ਪਹੁੰਚੀ ਪੁਲਿਸ ਨੇ ਸ਼ੂ.ਟਰ ਨੂੰ ਘੇਰ ਲਿਆ ਸੀ,ਉਨ੍ਹਾਂ ਨੇ ਕਿਹਾ ਕਿ ਸ਼ੱਕੀ ਦੀ ਮੌ.ਤ ਹੋ ਚੁੱਕੀ ਹੈ,ਲਾਸ ਵੇਗਸ ਮੈਟਰੋਪਾਲਿਟਨ ਪੋਲੀਵੇ ਵਿਭਾਗ ਨੇ ਸ਼ੈਰਿਫ ਕੇਵਿਨ ਮੈਕਮਾਹਿਲ ਨੇ ਕਿਹਾ ਕਿ ਲੋਕਾਂ ਦੇ ਲਈ ਹੁਣ ਕੋਈ ਖਤਰਾ ਨਹੀਂ ਹੈ।