spot_img
Sunday, April 28, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਕੈਨੇਡਾ 'ਚ ਪੁਲਿਸ ਦੀ ਗੱਡੀ ਨੂੰ ਟੱਕਰ ਮਾਰਨ ਦਾ ਮਾਮਲਾ

ਕੈਨੇਡਾ ‘ਚ ਪੁਲਿਸ ਦੀ ਗੱਡੀ ਨੂੰ ਟੱਕਰ ਮਾਰਨ ਦਾ ਮਾਮਲਾ

Punjab Today News Ca:-

Brampton, December 8, 2023,(Punjab Today News Ca):- ਕੈਨੇਡਾ ਦੇ ਉਨਟਾਰੀਓ ਸੂਬੇ (Province of Ontario) ਵਿਚ ਪੁਲਿਸ (Police) ਦੀ ਗੱਡੀ ਨੂੰ ਟੱਕਰ ਮਾਰਨ ਦੇ ਮਾਮਲੇ ਵਿਚ ਇੱਕ ਕੁੜੀ ਸਣੇ ਤਿੰਨ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ,ਤਿੰਨੋ ਜਣੇ ਬਰੈਂਪਟਨ (Brampton) ਦੇ ਵਸਨੀਕ ਦੱਸੇ ਜਾ ਰਹੇ ਹਨ,ਜਿਨ੍ਹਾਂ ਦੀ ਪਛਾਣ ਮਨਜਿੰਦਰ ਚਹਿਲ (24), ਰਵਨੀਤ ਕੌਰ (25) ਅਤੇ ਮਨਦੀਪ ਸਿੰਘ (26) ਵਜੋਂ ਹੋਈ ਹੈ। 

ਉਨਟਾਰੀਓ (Ontario) ਦੇ ਕੋਬਰਗ ਇਲਾਕੇ ਦੀ ਪੁਲਿਸ ਨੂੰ ਸਟ੍ਰੈਥੀ ਰੋਡ (Strathy Road) ਦੇ ਇਕ ਪਾਰਕਿੰਗ ਲੌਟ ‘ਚ ਸ਼ੱਕੀ ਹਾਲਾਤ ਵਿਚ ਖੜ੍ਹੀ ਇਕ ਗੱਡੀ ਬਾਰੇ ਇਤਲਾਹ ਮਿਲੀ,ਗੱਡੀ ਵਿਚ ਸਵਾਰ ਸ਼ੱਕੀਆਂ ਨੇ ਗੁਆਂਢ ਵਿਚ ਸਥਿਤ ਇਕ ਕਾਰੋਬਾਰੀ ਸਥਾਨ ‘ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ ਸੀ,ਪੁਲਿਸ ਕਰੂਜ਼ਰ ਨੂੰ ਵੇਖ ਕੇ ਸ਼ੱਕੀ ਗੱਡੀ ਦੇ ਡਰਾਈਵਰ ਨੇ ਮੌਕੇ ਤੋਂ ਫਰਾਰ ਹੋਣ ਦਾ ਯਤਨ ਕੀਤਾ,ਉਸ ਨੇ ਜਾਣ-ਬੁੱਝ ਕੇ ਕਰੂਜ਼ਰ ਅਤੇ ਪਾਰਕਿੰਗ ਵਿਚ ਮੌਜੂਦ ਹੋਰਨਾਂ ਗੱਡੀਆਂ ਨੂੰ ਟੱਕਰ ਮਾਰੀ।

ਇਸ ਮਾਮਲੇ ‘ਚ ਮਨਜਿੰਦਰ ਚਹਿਲ ਵਿਰੁੱਧ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ,ਰਵਨੀਤ ਕੌਰ ਵਿਰੁੱਧ ਪੁਲਿਸ ਅਫਸਰ ਦੇ ਕੰਮ ਵਿਚ ਅੜਿੱਕਾ ਡਾਹੁਣ ਦਾ ਦੋਸ਼ ਲਾਇਆ ਗਿਆ ਜਦਕਿ ਤਿੰਨਾਂ ਵਿਰੁੱਧ ਸਾਂਝੇ ਤੌਰ ‘ਤੇ ਹੈਰੋਇਨ ਜਾਂ ਮੈਥਮਫੈਟਾਮਿਨ ਰੱਖਣ ਅਤੇ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ,ਦੱਸਿਆ ਜਾ ਰਿਹਾ ਹੈ ਕਿ ਪੁਲਿਸ (Police) ਨੇ ਮਨਜਿੰਦਰ ਅਤੇ ਮਨਦੀਪ ਨੂੰ ਤਾਂ ਜ਼ਮਾਨਤ ‘ਤੇ ਰਿਹਾਅ ਕਰ ਦਿਤਾ ਪਰ ਰਵਨੀਤ ਕੌਰ ਨੂੰ ਕੋਬਰਗ ਦੀ ਅਦਾਲਤ ਵਿਚ ਸੁਣਵਾਈ ਤੱਕ ਹਿਰਾਸਤ ਵਿਚ ਰੱਖਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments