ਸਰੀ, 12 ਦਸੰਬਰ (ਸੰਦੀਪ ਸਿੰਘ ਧੰਜੂ)-
ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਦਾ ਪ੍ਰਬੰਧ ਚਲਾਉਣ ਵਾਲੀ ਸੰਸਥਾ ‘ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ’ ਦੀ ਸਲਾਨਾ ਮੀਟਿੰਗ ਬੀਤੇ ਦਿਨ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਸਾਲ 2024 ਅਤੇ 2025 ਲਈ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਚੋਣ ਲਈ ਉਮੀਦਵਾਰਾਂ ਦੀਆਂ ਦੋ ਸਲੇਟਾਂ ਨਾਮਜ਼ਦ ਹੋਈਆਂ ਅਤੇ ਇਹਨਾਂ ਵਿੱਚੋਂ ਬਲਬੀਰ ਸਿੰਘ ਚਾਨਾ ਦੀ ਸਮੁੱਚੀ ਸਲੇਟ ਨੂੰ ਸੋਸਾਇਟੀ ਦੇ ਪ੍ਰਬੰਧ ਅਤੇ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸੇਵਾ ਸੰਭਾਲ ਲਈ ਬਹੁਮਤ ਨਾਲ ਚੁਣ ਲਿਆ ਗਿਆ ਜਦਕਿ ਕਰਤਾਰ ਸਿੰਘ ਸੱਭਰਵਾਲ ਸਲੇਟ ਦਾ ਕੋਈ ਵੀ ਉਮੀਦਵਾਰ ਜਿੱਤ ਹਾਸਲ ਨਾ ਕਰ ਸਕਿਆ। ਇਹ ਚੋਣ ਬਹੁਤ ਸ਼ਾਂਤ ਮਾਹੌਲ ਵਿੱਚ ਹੋਈ ਅਤੇ ਸੁਸਾਇਟੀ ਦੇ ਸਰਬ ਸੰਮਤੀ ਨਾਲ ਚੁਣੇ ਗਏ ਮੈਂਬਰ ਸੁਰਿੰਦਰ ਸਿੰਘ ਗਹੀਰ ਨੇ ਚੋਣ ਕਮੇਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।
ਸਾਲ 2024 ਅਤੇ 2025 ਲਈ ਚੁਣੀ ਗਈ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਵਿਚ ਪ੍ਰਧਾਨ-ਬਲਬੀਰ ਸਿੰਘ ਚਾਨਾ, ਸੀਨੀਅਰ ਮੀਤ ਪ੍ਰਧਾਨ-ਦੀਪ ਸਿੰਘ ਕਲਸੀ, ਮੀਤ ਪ੍ਰਧਾਨ – ਕਿਰਪਾਲ ਸਿੰਘ ਧਿੰਜਲ, ਸਕੱਤਰ- ਚਰਨਜੀਤ ਸਿੰਘ ਮਰਵਾਹਾ, ਸੀਨੀਅਰ ਮੀਤ ਸਕੱਤਰ – ਧਰਮ ਸਿੰਘ ਪਨੇਸਰ, ਮੀਤ ਸਕੱਤਰ – ਹਰਜੀਤ ਸਿੰਘ ਸੇਹਰਾ, ਖਜ਼ਾਨਚੀ – ਦਵਿੰਦਰ ਸਿੰਘ ਜੱਬਲ, ਸੀਨੀਅਰ ਮੀਤ ਖਜ਼ਾਨਚੀ – ਮਨਜੀਤ ਸਿੰਘ ਮੁੱਧਰ, ਮੀਤ ਖਜ਼ਾਨਚੀ – ਅਮਰੀਕ ਸਿੰਘ ਭੱਚੂ, ਪਬਲਿਕ ਰਿਲੇਸ਼ਨ ਸਕੱਤਰ – ਸੁਰਿੰਦਰ ਸਿੰਘ ਜੱਬਲ, ਮੈਂਬਰ ਅਮਰਜੀਤ ਸਿੰਘ ਬਰਮੀ, ਹਰਭਜਨ ਸਿੰਘ ਭੱਚੂ, ਸੁਖਵਿੰਦਰ ਸਿੰਘ ਭਾਰਜ, ਸੰਤੋਖ ਸਿੰਘ ਬਿਲਖੂ ਅਤੇ ਮਨਜੀਤ ਸਿੰਘ ਵਾਹਰਾ ਅਤੇ ਟਰੱਸਟੀ ਜਸਵੰਤ ਸਿੰਘ ਜੰਡੂ ਗੁਰਨਾਮ ਸਿੰਘ ਕਲਸੀ ਅਤੇ ਤਰਸੇਮ ਸਿੰਘ ਵਿਰਦੀ ਚੁਣੇ ਗਏ।