spot_img
Thursday, February 22, 2024
spot_img
spot_imgspot_imgspot_imgspot_img
Homeਪੰਜਾਬਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅਸਤੀਫਾ ਦੇ ਦਿੱਤਾ,ਆਪਣਾ ਅਸਤੀਫਾ ਰਾਸ਼ਟਰਪਤੀ...

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅਸਤੀਫਾ ਦੇ ਦਿੱਤਾ,ਆਪਣਾ ਅਸਤੀਫਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਭੇਜ ਦਿੱਤਾ ਹੈ

Punjab Today News Ca:-

Chandigarh,03 Feb,2024,(Punjab Today News Ca):- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅਸਤੀਫਾ ਦੇ ਦਿੱਤਾ ਹੈ। ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਹੋਏ ਉਨ੍ਹਾਂ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨੂੰ ਭੇਜ ਦਿੱਤਾ ਹੈ।ਰਾਜਪਾਲ ਪੁਰੋਹਿਤ ਨੇ ਆਪਣੇ ਅਸਤੀਫੇ ਵਿਚ ਲਿਖਿਆ ਹੈ-‘ਆਪਣੇ ਨਿੱਜੀ ਕਾਰਨਾਂ ਤੇ ਕੁਝ ਹੋਰ ਵਚਨਬੱਧਤਾਵਾਂ ਕਾਰਨ ਮੈਂ ਪੰਜਾਬ ਦੇ ਰਾਜਪਾਲ ਤੇ ਪ੍ਰਸ਼ਾਸਕ, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਅਹੁਦੇ ਤੋਂ ਆਪਣਾ ਅਸਤੀਫਾ ਦਿੰਦਾ ਹਾਂ। ਕ੍ਰਿਪਾ ਕਰਕੇ ਇਸ ਨੂੰ ਸਵੀਕਾਰ ਕੀਤਾ ਜਾਵੇ।

ਦੱਸ ਦੇਈਏ ਕਿ ਭਾਜਪਾ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਪੁਰੋਹਿਤ ਨੂੰ 21 ਅਗਤ 2021 ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਇਕ ਸਤੰਬਰ 2021 ਨੂੰ ਆਪਣਾ ਅਹੁਦਾ ਸੰਭਾਲਿਆ। ਉਹ 2 ਸਾਲ 5 ਮਹੀਨੇ 2 ਦਿਨ ਪੰਜਾਬ ਦੇ ਰਾਜਪਾਲ ਰਹੇ। ਇਸ ਤੋਂ ਪਹਿਲਾਂ ਉਹ 2017 ਤੋਂ 2021 ਤੱਕ ਤਮਿਲਨਾਡੂ ਤੇ ਸਾਲ 2016 ਵਿਚ 2017 ਤੱਕ ਅਸਮ ਦੇ ਰਾਜਪਾਲ ਰਹੇ। ਪੁਰੋਹਿਤ ਦਾ ਜਨਮ 16 ਅਪ੍ਰੈਲ 1940 ਨੂੰ ਰਾਜਸਥਾਨ ਦੇ ਨਵਲਗੜ੍ਹ ਵਿਚ ਹੋਇਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular