
Shambhu Border,17 Feb,2024,(Punjab Today News Ca):- ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ ਪੰਜਵਾਂ ਦਿਨ ਹੈ,ਕਿਸਾਨ ਦਿੱਲੀ ਜਾਣ ਦੀ ਜ਼ਿੱਦ ਨਾਲ ਸ਼ੰਭੂ ਬਾਰਡਰ ‘ਤੇ ਖੜ੍ਹੇ ਹਨ,ਇਸ ਅੰਦੋਲਨ ਵਿੱਚ ਇੱਕ ਕਿਸਾਨ ਅਤੇ ਇੱਕ ਸਬ ਇੰਸਪੈਕਟਰ ਸਮੇਤ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ,ਸ਼ੰਭੂ ਬਾਰਡਰ (Shambhu Border) ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ‘ਚ ਅੱਜ ਚੜੂਨੀ ਗਰੁੱਪ ਹਰਿਆਣਾ ਦੀਆਂ ਸਾਰੀਆਂ ਤਹਿਸੀਲਾਂ ‘ਚ ਟਰੈਕਟਰ ਮਾਰਚ (Tractor March) ਕੱਢੇਗਾ।
ਕਿਸਾਨ ਅੰਦੋਲਨ (Peasant Movement) ਨੂੰ ਖਤਮ ਕਰਨ ਲਈ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਵਿਚਾਲੇ ਐਤਵਾਰ (18 ਫਰਵਰੀ) ਨੂੰ ਚੰਡੀਗੜ੍ਹ ਵਿੱਚ ਚੌਥੀ ਮੀਟਿੰਗ ਹੋਵੇਗੀ,ਅੰਦੋਲਨ ਦੇ ਚੌਥੇ ਦਿਨ ਜਦੋਂ ਕਿਸਾਨਾਂ ਨੇ ਬੈਰੀਕੇਡਾਂ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਉਨ੍ਹਾਂ ‘ਤੇ ਅੱਥਰੂ ਗੈਸ (Tear Gas) ਦੇ ਗੋਲੇ ਛੱਡੇ,ਗੋਲੇ ਫਟਣ ਕਾਰਨ ਕਈ ਕਿਸਾਨ ਜ਼ਖਮੀ ਹੋ ਗਏ,ਕਿਸਾਨਾਂ ਦੇ ਭਾਰਤ ਬੰਦ ਨੂੰ ਪੰਜਾਬ-ਹਰਿਆਣਾ ਵਿੱਚ ਪੂਰਾ ਸਮਰਥਨ ਮਿਲਿਆ,ਸਰਕਾਰੀ ਬੱਸਾਂ ਵੀ ਨਹੀਂ ਚੱਲੀਆਂ,ਹਰਿਆਣਾ ਵਿੱਚ ਟੋਲ ਪੁਆਇੰਟ 3 ਘੰਟੇ ਲਈ ਫਰੀ ਕਰ ਦਿੱਤੇ ਗਏ।
ਇਸ ਤੋਂ ਪਹਿਲਾਂ ਕਿਸਾਨਾਂ ਨੇ ਹਰਿਆਣਾ ਪੁਲਿਸ (Haryana Police) ਦਾ ਡਰੋਨ ਸੁੱਟਣ ਲਈ ਇੱਕ ਜੁਗਾੜ ਲਗਾਇਆ,ਕਿਸਾਨਾਂ ਨੇ 14 ਫਰਵਰੀ ਨੂੰ ਸ਼ੰਭੂ ਬਾਰਡਰ (Shambhu Border) ਤੇ ਪਤੰਗ ਉਡਾਉਂਣੇ ਸ਼ੁਰੂ ਕਰ ਦਿੱਤੇ ਹਰਿਆਣਾ ਪੁਲਿਸ ਨੂੰ ਲੱਗਿਆ ਕਿਸਾਨ ਬਸੰਤ ਮਨਾ ਰਹੇ ਹਨ,ਪਰ ਉਨ੍ਹਾਂ ਦੇ ਦਿਮਾਗ ਵਿੱਚ ਇਹ ਗੱਲ ਨਹੀਂ ਸੀ ਕਿ ਇਹ ਪਤੰਗ ਡਰੋਨ ਸੁੱਟਣ ਲਈ ਚੜਾਏ ਗਏ ਹਨ,ਦਿਨ ਭਰ ਨੌਜਵਾਨ ਪਤੰਗ ਉਡਾਉਂਦੇ ਰਹੇ ਅਤੇ ਡਰੋਨ ਨੂੰ ਉਤਾਰਨ ਦੀ ਕੋਸ਼ਿਸ਼ ਕਰਦੇ ਰਹੇ,ਦੁਪਹਿਰ ਤੱਕ ਕਿਸਾਨਾਂ ਨੇ ਹਰਿਆਣਾ ਆਲੇ ਡੋਰ ਪਤੰਗ ਦੀ ਡੋਰ ਵਿੱਚ ਫਸਾ ਲਿਆ ਜਿਸ ਤੋਂ ਬਾਅਦ ਡੋਰਨ ਹਰਿਆਣਾ ਪੁਲਿਸ (Haryana Police) ਦੇ ਕੰਟਰੋਲ ਤੋਂ ਬਾਹਰ ਹੋ ਗਿਆ,ਕਿਸਾਨਾਂ ਨੇ ਡੋਰਨ ਨੂੰ ਸੁੱਟ ਲਿ ਜਿਸ ਤੋਂ ਬਾਅਦ ਸ਼ੰਭੂ ਬਾਰਡਰ (Shambhu Border) ‘ਤੇ ਅੱਧੀ ਜੰਗ ਜਿੱਤਣ ਵਰਗਾ ਮਹੌਲ ਸੀ।