Patiala,28 Feb,2024,(Punjab Today News Ca):- ਸ਼ੰਭੂ ਤੇ ਖਨੌਰੀ ਬਾਰਡਰ (Shambhu And Khanuri Border) ‘ਤੇ ਕਿਸਾਨ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ,MSP ਤੇ ਕਰਜ਼ਾ ਮਾਫੀ ਸਣੇ ਹੋਰ ਮੰਗਾਂ ਲਈ ਕਿਸਾਨ 13 ਫਰਵਰੀ ਤੋਂ ਡਟੇ ਹੋਏ ਹੋਏ,ਹੁਣ ਕਿਸਾਨੀ ਅੰਦੋਲਨ (Peasant Movement) ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ,ਪੰਜਾਬ ਵਿਚ ਇੰਟਰਨੈੱਟ ਸੇਵਾਵਾਂ (Internet Services) ‘ਤੇ ਪਾਬੰਦੀ ਲਗਾਈ ਗਈ ਹੈ,ਇਹ ਪਾਬੰਦੀ 28 ਫਰਵਰੀ ਤੋਂ 1 ਮਾਰਚ ਤੱਕ ਲਗਾਈ ਗਈ ਹੈ,ਦੱਸ ਦੇਈਏ ਕਿ ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ‘ਚ ਇਹ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ,ਜ਼ਿਕਰਯੋਗ ਹੈ ਕਿ 29 ਫਰਵਰੀ ਨੂੰ ਕਿਸਾਨ ਜਥੇਬੰਦੀਆਂ (Farmers Organizations) ਵਿਚਾਲੇ ਦੀ ਮੀਟਿੰਗ ਹੋਵੇਗੀ ਜਿਸ ਵਿਚ ਦਿੱਲੀ ਕੂਚ ‘ਤੇ ਆਖਰੀ ਫੈਸਲਾ ਲਿਆ ਜਾਵੇਗਾ।