spot_img
Saturday, April 27, 2024
spot_img
spot_imgspot_imgspot_imgspot_img
Homeਪੰਜਾਬਪੀਜੀਆਈਐਮਈਆਰ ਦੇ ਐਡਵਾਂਸਡ ਟਰੌਮਾ ਸੈਂਟਰ ਲਿਫਟ ਨੰਬਰ 5 ਦੇ ਗਲਿਆਰੇ ਵਿੱਚ...

ਪੀਜੀਆਈਐਮਈਆਰ ਦੇ ਐਡਵਾਂਸਡ ਟਰੌਮਾ ਸੈਂਟਰ ਲਿਫਟ ਨੰਬਰ 5 ਦੇ ਗਲਿਆਰੇ ਵਿੱਚ ਅੱਜ ਸ਼ਾਮ 4:10 ਵਜੇ ਦੇ ਕਰੀਬ ਮੁੜ ਅੱਗ ਲੱਗਣ ਦੀ ਘਟਨਾ ਵਾਪਰੀ

Punjab Today News Ca:-

Chandigarh,19 March,2024,(Punjab Today News Ca):- ਪੀਜੀਆਈਐਮਈਆਰ (PGIMER) ਦੇ ਐਡਵਾਂਸਡ ਟਰੌਮਾ ਸੈਂਟਰ (Advanced Trauma Center) ਲਿਫਟ ਨੰਬਰ 5 ਦੇ ਗਲਿਆਰੇ ਵਿੱਚ ਅੱਜ ਸ਼ਾਮ 4:10 ਵਜੇ ਦੇ ਕਰੀਬ ਮੁੜ ਅੱਗ ਲੱਗਣ ਦੀ ਘਟਨਾ ਵਾਪਰੀ,ਇਸ ਮਗਰੋਂ ਹਸਪਤਾਲ ਵਿੱਚ ਭੱਜਦੌੜ ਮਚ ਗਈ,5ਵੀਂ ਮੰਜ਼ਿਲ ‘ਤੇ ਡਿਊਟੀ ‘ਤੇ ਤਾਇਨਾਤ ਨਰਸਿੰਗ ਸਟਾਫ਼ ਅਤੇ ਸੁਰੱਖਿਆ ਗਾਰਡ ਨੇ ਫਾਲਸ ਸੀਲਿੰਗ ਖੇਤਰ ‘ਚ ਅੱਗ ਲੱਗੀ ਦੇਖੀ ਤੇ ਤੁਰੰਤ ਫਾਇਰ ਵਿਭਾਗ (Fire Dept) ਨੂੰ ਸੂਚਨਾ ਦਿੱਤੀ,ਫਾਇਰ ਬ੍ਰਿਗੇਡ (Fire Brigade) ਦੀ ਟੀਮ ਅਤੇ ਸੁਰੱਖਿਆ ਗਾਰਡਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਘਟਨਾ ਦੇ ਪੰਜ ਮਿੰਟਾਂ ਵਿੱਚ ਅੱਗ ‘ਤੇ ਕਾਬੂ ਪਾ ਲਿਆ,ਮਰੀਜ਼ਾਂ ਦੀ ਦੇਖਭਾਲ ਲਈ ਲੋੜੀਂਦੇ ਬਹਾਲੀ ਦੇ ਕੰਮ ਨੂੰ ਤੇਜ਼ ਕਰਨ ਲਈ ਹਸਪਤਾਲ ਦਾ ਇੰਜੀਨੀਅਰਿੰਗ ਵਿੰਗ ਮੌਕੇ ‘ਤੇ ਪਹੁੰਚ ਗਿਆ ਹੈ,ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ,ਕਿ ਬਿਜਲੀ ਸਪਾਰਕ ਕਾਰਨ ਪੀਜੀਆਈ (PGI) ਵਿੱਚ ਅੱਗ ਲੱਗੀ ਹੈ,ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਮਾਲੀ ਅਤੇ ਜਾਨੀ ਨੁਕਸਾਨ ਨਹੀਂ ਹੋਇਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments